ਚੇਨਈ ਸੁਪਰ ਕਿੰਗਜ਼ ਦੇ ਲਈ ਆਈ ਵੱਡੀ ਸਮੱਸਿਆ, ਧੋਨੀ ਨੂੰ ਹੋਇਆ ਬੁਖਾਰ

04/26/2019 11:30:26 PM

ਜਲੰਧਰ— ਚੇਨਈ ਤੇ ਮੁੰਬਈ ਦੇ ਵਿਚਾਲੇ ਖੇਡੇ ਗਏ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੇਨਈ ਦੇ ਫੈਨਸ ਨੂੰ ਵੱਡਾ ਝੱਟਕਾ ਲੱਗ ਗਿਆ। ਦਰਅਸਲ ਟਾਸ ਸ਼ੁਰੂ ਹੋਣ ਤੋਂ ਪਹਿਲਾਂ ਪਤਾ ਲੱਗਿਆ ਕਿ ਧੋਨੀ ਅੱਜ ਦਾ ਮੈਚ ਨਹੀਂ ਖੇਡ ਰਹੇ। ਧੋਨੀ ਨੂੰ ਜਦੋਂ ਮੈਦਾਨ 'ਤੇ ਨਹੀਂ ਦੇਖਿਆ ਗਿਆ ਤਾਂ ਫੈਨਸ ਨੂੰ ਹੋਰ ਜ਼ਿਆਦਾ ਚਿੰਤਾ ਹੋ ਗਈ। ਧੋਨੀ ਟੀਮ ਦੇ ਹੋਟਲ ਤੋਂ ਆਈ ਬੱਸ 'ਚ ਵੀ ਨਹੀਂ ਸੀ। ਬਾਅਦ 'ਚ ਪਤਾ ਲੱਗਿਆ ਕਿ ਧੋਨੀ ਬੁਖਾਰ ਕਾਰਨ ਮੈਚ 'ਚ ਸ਼ਾਮਲ ਨਹੀਂ ਹੋਏ।
ਧੋਨੀ ਦੇ ਨਾ ਖੇਡਣ ਨਾਲ ਸੀ. ਐੱਸ. ਕੇ. ਦੇ ਫੈਨਸ 'ਚ ਨਿਰਾਸ਼ਾ ਫੈਲ ਗਈ। ਇਹ ਨਿਰਾਸ਼ਾ ਹੋਰ ਵੱਧ ਗਈ ਜਦੋਂ ਪਤਾ ਲੱਗਿਆ ਕਿ ਮੈਚ ਦੇ ਦੌਰਾਨ ਰਵਿੰਦਰ ਜਡੇਜਾ ਤੇ ਫਾਫ ਡੂ ਪਲੇਸਿਸ ਵੀ ਨਹੀਂ ਖੇਡ ਰਹੇ। ਇਸ ਤੋਂ ਪਹਿਲਾਂ ਵੀ ਧੋਨੀ ਦੇ ਪਿੱਠ 'ਚ ਖਿਚਾਅ ਕਾਰਨ ਮੈਚ ਨਹੀਂ ਖੇਡ ਸਕੇ ਸਨ। ਉਸ ਸਮੇਂ ਚੇਨਈ ਦੇ ਲਈ ਸੁਰੇਸ਼ ਰੈਨਾ ਨੇ ਕਪਤਾਨੀ ਕੀਤੀ ਸੀ। ਉਸ ਮੈਚ 'ਚ ਵੀ ਚੇਨਈ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।

Gurdeep Singh

This news is Content Editor Gurdeep Singh