BCCI ਵਿਰਾਟ ਸਮੇਤ ਕਰੇਗਾ ਇਨ੍ਹਾਂ 5 ਖਿਡਾਰੀਆਂ ਨੂੰ ਮਾਲਾਮਾਲ

Wednesday, Mar 07, 2018 - 09:27 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਖਿਡਾਰੀਆਂ ਦੇ ਅਨੁਬੰਧ 'ਚ ਇਕ ਨਵੇਂ ਵਰਗ ਗ੍ਰੇਡ 'ਏ ਪਲੱਸ' ਦਾ ਐਲਾਨ ਕਰ ਦਿੱਤਾ ਹੈ। ਇਸ 'ਚ ਅਕਤੂਬਰ 2017 ਤੋਂ ਸਤੰਬਰ 2018 ਲਈ ਪੰਜ ਕ੍ਰਿਕਟਰਾਂ ਨੂੰ ਰੱਖਿਆ ਗਿਆ ਹੈ ਅਤੇ ਇਸ ਅਨੁਬੰਝ 'ਚ ਉਨ੍ਹਾਂ ਨੂੰ 7-7 ਕਰੋੜ ਰੁਪਏ ਦਿੱਤੇ ਜਾਣਦੇ। ਇਸ ਤੋਂ ਇਲਾਵਾ ਏ ਗ੍ਰੇਡ 'ਚ ਪੰਜ ਕਰੋੜ ਰੁਪਏ, ਬੀ ਗ੍ਰੈਡ 'ਚ 3 ਕਰੋੜ ਰੁਪਏ ਅਤੇ ਸੀ ਗ੍ਰੈਡ 'ਚ ਇਕ ਕਰੋੜ ਰੁਪਏ ਦਿੱਤੇ ਜਾਣਗੇ।
ਬੀ.ਸੀ.ਸੀ.ਆਈ. ਦਾ ਸੰਚਾਲਨ ਦੇਖ ਰਹੀ ਪ੍ਰਸ਼ੰਸਕਾਂ ਦੀ ਕਮੇਂਟੀ (ਸੀ.ਓ.ਏ.) ਨੇ ਅਕਤੂਬਰ 2017 ਤੋਂ ਸਤੰਬਰ 2018 ਤੱਕ ਲਈ ਸਲਾਨਾ ਖਿਡਾਰੀ ਅਨੁਬੰਧ ਦਾ ਐਲਨ ਕੀਤਾ ਜਿਸ 'ਚ ਖਿਡਾਰੀਆਂ ਲਈ ਅਨੁਬੰਧ ਰਾਸ਼ੀ 'ਚ ਵਾਧਾ ਕਰ ਦਿੱਤਾ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਸੀ. ਓ. ਏ. ਪ੍ਰਮੁੱਖ ਰਾਏ ਨਾਲ ਹਾਲ 'ਚ ਮੁਲਾਕਾਤ ਕੀਤੀ ਸੀ ਅਤੇ ਖਿਡਾਰੀਆਂ ਦੀ ਅਨੁਬੰਧ ਰਾਸ਼ੀ ਵਧਾਉਣ ਦੀ ਮੰਗ ਕੀਤੀ ਸੀ ਜਿਸ 'ਤੇ ਸੀ.ਓ.ਏ. ਨੇ ਆਪਣੀ ਸਹਿਮਤੀ ਜਿਤਾ ਦਿੱਤੀ ਸੀ।
ਮੈਂਸ ਕੈਟਾਗਿਰੀ 'ਚ ਹੋਵੇਗੀ ਮਾਲਾਮਾਲ : ਇਸ ਤਰ੍ਹਾਂ ਡੋਮੇਸਟਿਕ ਮੈਚਾਂ ਲਈ ਵੀ ਲਗਭਗ 200 ਫੀਸਦੀ ਮੈਚ ਫੀਸ ਵਧਾਈ ਗਈ।

ਕੈਟਾਗਿਰੀ ਖੇਡ ਰਹੇ ਰਿਜ਼ਰਵ
ਸੀਨੀਅਰ  35ਹਜ਼ਾਰ  17,500
ਅੰਡਰ-23 17,500 8,750
ਅੰਡਰ-19 10,500 5,250
ਅੰਡਰ- 16  3500   1,750

ਮਹਿਲਾ ਕ੍ਰਿਕਟਰਾਂ ਨੂੰ ਵੀ ਮਿਲੇਗਾ ਦੋਗੁਣਾ ਪੈਸੇ

ਕੈਟਾਗਿਰੀ    ਖੇਡ ਰਿਜ਼ਰਵ
ਸੀਨੀਅਰ 12,500      6,250
ਅੰਡਰ-23  5,500  2,750
ਅੰਡਰ-19/16  5,500  2,750



 


Related News