ਨਹੀਂ ਰੁਕੇਗਾ ਇੰਗਲੈਂਡ ਦਾ ਇਹ ਬੱਲੇਬਾਜ਼, ਹੁਣ ਕੀਤੀ ਇਸ ਰਿਕਾਰਡ ਦੀ ਬਰਾਬਰੀ

08/06/2017 3:52:51 PM

ਨਵੀਂ ਦਿੱਲੀ— ਇੰਗਲੈਂਡ ਦੇ ਕਪਤਾਨ ਜੋ ਰੂਟ ਕਿੰਨੇ ਕਮਾਲ ਦੇ ਬੱਲੇਬਾਜ਼ ਹਨ ਇਹ ਉਨ੍ਹਾਂ ਦੇ ਅੰਕੜੇ ਸਾਫ਼ ਤੌਰ ਉੱਤੇ ਦੱਸਦੇ ਹਨ। ਇੰਗਲੈਂਡ ਦੀ ਟੀਮ ਇਸ ਸਮੇਂ ਮੈਨਚੇਸਟਰ ਵਿੱਚ ਦੱਖਣ ਅਫਰੀਕਾ ਖਿਲਾਫ ਟੈਸਟ ਸੀਰੀਜ਼ ਦਾ ਆਖਰੀ ਯਾਨੀ ਚੌਥਾ ਟੈਸਟ ਮੈਚ ਖੇਡ ਰਹੀ ਹੈ। ਇਸ ਮੈਚ ਵਿੱਚ ਵੀ ਰੂਟ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਇਸ ਰਿਕਾਰਡ ਦਾ ਮੁਕਾਬਲਾ ਕਰ ਲਿਆ।
ਰੂਟ ਨੇ ਲਗਾਤਾਰ 10 ਟੈਸਟ ਮੈਚਾਂ ਵਿੱਚ ਲਗਾਇਆ ਅਰਧ ਸੈਂਕੜਾ
ਜੋ ਰੂਟ ਇਨ੍ਹੀਂ ਦਿਨੀਂ ਕਮਾਲ ਦੀ ਬੱਲੇਬਾਜ਼ੀ ਕਰ ਰਹੇ ਹਨ। ਉਨ੍ਹਾਂ ਦੇ ਸ਼ਾਨਦਾਰ ਫ਼ਾਰਮ ਦਾ ਅੰਦਾਜ਼ਾ ਇਸ ਤੋਂ ਲੱਗ ਰਿਹਾ ਹੈ ਕਿ ਉਹ ਪਿਛਲੇ 10 ਟੈਸਟ ਮੈਚਾਂ ਵਿੱਚ ਲਗਾਤਾਰ ਅਰਧ ਸੈਂਕੜੀਏ ਪਾਰੀ ਖੇਡ ਚੁੱਕੇ ਹਨ। ਰੂਟ ਹੁਣ ਇੰਗਲੈਂਡ ਵੱਲੋਂ ਦੂਜੇ ਅਜਿਹੇ ਬੱਲੇਬਾਜ਼ ਬਣ ਗਏ ਹਨ ਜਿਨ੍ਹਾਂ ਨੇ ਲਗਾਤਾਰ 10 ਟੈਸਟ ਮੈਚਾਂ ਵਿੱਚ ਅਰਧ ਸੈਂਕੜੀਏ ਪਾਰੀ ਖੇਡੀ ਹੈ। ਉਨ੍ਹਾਂ ਨੇ ਸਾਬਕਾ ਇੰਗਲਿਸ਼ ਬੱਲੇਬਾਜ਼ ਜਾਨ ਇਡਰਿਚ ਦਾ ਮੁਕਾਬਲਾ ਕਰ ਲਿਆ ਹੈ। ਇਡਰਿਚ ਨੇ ਸਾਲ 1969-71 ਦਰਮਿਆਨ ਖੇਡੇ ਗਏ ਲਗਾਤਾਰ 10 ਟੈਸਟ ਮੈਚਾਂ ਵਿੱਚ ਅਰਧ ਸੈਂਕੜੇ ਲਗਾਏ ਸਨ।
ਦੱਖਣੀ ਅਫਰੀਕਾ ਖਿਲਾਫ ਰੂਟ ਦੀ ਪਾਰੀ
ਚੌਥੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ ਜੋ ਰੂਟ ਨੇ ਇੱਕ ਵਾਰ ਫਿਰ ਤੋਂ ਦੱਖਣ ਅਫਰੀਕਾ ਖਿਲਾਫ ਅਰਧ ਸੈਂਕੜੀਏ ਪਾਰੀ ਖੇਡੀ। ਉਨ੍ਹਾਂ ਨੇ ਪਹਿਲੀ ਪਾਰੀ ਵਿੱਚ 52 ਦੌੜਾਂ ਬਣਾਈਆਂ। ਪਿਛਲੇ 10 ਟੈਸਟ ਮੈਚਾਂ ਵਿੱਚ ਰੂਟ ਨੇ 56, 124, 53, 78, 77, 88, 190, 78, 50 ਅਤੇ 52 ਦੌੜਾਂ ਦੀ ਅਰਧ ਸੈਂਕੜੀਏ ਪਾਰੀ ਖੇਡੀ।