ਗੇਂਦ ਨਾਲ ਛੇੜਛਾੜ : ਸਮਿਥ ਅਤੇ ਵਾਰਨਰ 'ਤੇ ਲੱਗਾ ਇਕ ਸਾਲ ਦਾ ਬੈਨ

03/28/2018 4:47:48 PM

ਨਵੀਂ ਦਿੱਲੀ (ਬਿਊਰੋ)— ਕ੍ਰਿਕਟ ਆਸਟਰੇਲੀਆ ਨੇ ਗੇਂਦ ਨਾਲ ਛੇੜਛਾੜ ਦੇ ਵਿਵਾਦ 'ਚ ਫਸੇ ਸਟੀਵ ਸਮਿਥ ਅਤੇ ਡੇਵਿਡ ਵਾਰਨਰ 'ਤੇ ਇਕ ਸਾਲ ਦਾ ਬੈਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਕੈਮਰਾਨ ਬੇਨਕ੍ਰਾਫਟ 'ਤੇ 9 ਮਹੀਨਿਆਂ ਲਈ ਬੈਨ ਲਗਾਇਆ ਗਿਆ ਹੈ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਗੇਂਦ ਨਾਲ ਛੇੜਛਾੜ ਵਿਵਾਦ 'ਚ ਸ਼ਾਮਲ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਬੱਲੇਬਾਜ਼ ਬੇਨਕ੍ਰਾਫਟ ਨੂੰ ਕ੍ਰਿਕਟ ਆਸਟ੍ਰੇਲੀਆ ਨੇ ਸਾਊਥ ਅਫਰੀਕੀ ਦੌਰੇ ਦੇ ਵਿਚਾਲਿਓਂ ਵਾਪਸ ਆਸਟਰੇਲੀਆ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਾਊਥ ਅਫਰੀਕਾ ਦੇ ਖਿਲਾਫ ਤੀਜੇ ਟੈਸਟ ਦੇ ਤੀਜੇ ਦਿਨ ਆਸਟਰੇਲੀਆਈ ਓਪਨਰ ਬੇਨਕ੍ਰਾਫਟ ਨੂੰ ਗੇਂਦ ਦੀ ਸ਼ੇਪ ਵਿਗਾੜਨ ਦੇ ਲਈ ਜੇਬ ਤੋਂ ਟੇਪ ਜਿਹੀ ਕੋਈ ਚੀਜ਼ ਇਸਤੇਮਾਲ ਕਰਦੇ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਚੀਜ਼ ਨੂੰ ਆਪਣੇ ਟਰਾਊਜ਼ਰ 'ਚ ਲੁਕਾਉਣ ਦੀ ਕੋਸ਼ਿਸ ਕੀਤੀ। ਇਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੇ ਬਾਅਦ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਨੇ ਗੇਂਦ ਨਾਲ ਛੇੜਛਾੜ ਦੀ ਗੱਲ ਮੰਨੀ ਸੀ।