ਵਿੰਬਲਡਨ ਸੈਮੀਫਾਈਨਲ ''ਚ ਪਹੁੰਚੇ ਰਾਬਰਟ ਨੂੰ ਕੈਂਸਲ ਕਰਨੀ ਪਈ ਬੈਚੁਲਰ ਪਾਰਟੀ

07/14/2019 9:32:01 PM

ਜਲੰਧਰ - ਵਿੰਬਲਡਨ 2019 ਦੇ ਸੈਮੀਫਾਈਨਲ ਮੁਕਾਬਲੇ ਵਿਚ ਨੇਵਾਕ ਜੋਕੋਵਿਚ ਤੋਂ ਹਾਰੇ ਸਪੇਨ ਦੇ ਰਾਬਰਟੋ ਬੋਟਿਸਟਾ ਅਗੁਤ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਉਮੀਦ ਨਹੀਂ ਸੀ ਕਿ ਉਹ ਇਥੋਂ ਤੱਕ ਪਹੁੰਚ ਜਾਵੇਗਾ। ਇਸ ਦੇ ਲਈ ਉਸ ਨੂੰ ਆਪਣੇ ਵਿਆਹ ਦੀ ਬੈਚੁਲਰ ਪਾਰਟੀ ਰੱਦ ਕਰਨੀ ਪਈ ਹੈ। 
ਰਾਬਰਟੋ ਦਾ ਕਹਿਣਾ ਸੀ ਕਿ ਵਿੰਬਲਡਨ ਦੇ ਸੈਮੀਫਾਈਨਲ ਵਿਚ ਪਹੁੰਚਣ ਦਾ ਉਹ ਸੋਚ ਵੀ ਨਹੀਂ ਰਿਹਾ ਸੀ। ਉਸ ਨੂੰ ਲੱਗਾ ਕਿ ਲੀਗ ਮੈਚ ਖੇਡ ਕੇ ਉਹ ਆਪਣੀ ਬੈਚਲਰ ਪਾਰਟੀ ਵਿਚ ਹਿੱਸਾ ਲਵੇਗਾ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਹੁਣ ਉਸ ਨੂੰ ਸਭ ਕੈਂਸਲ ਕਰਨਾ ਪਿਆ।
ਉਥੇ ਹੀ ਰਾਬਰਟੋ ਦੇ ਇਸ ਖੁਲਾਸੇ ਦੇ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਉਸ ਦੀ ਗਰਲਫ੍ਰੈਂਡ ਦੀਆਂ ਕੁੱਝ ਤਸਵੀਰਾਂ ਵਾਇਰਲ ਹੋ ਗਈਆਂ। ਏਨਾ ਬੋਦੀ ਟੋਟਰੋਸਾ ਨਾਮਕ ਇਹ ਲੜਕੀ ਲੰਮੇ ਸਮੇਂ ਤੋਂ ਰਾਬਰਟੋ ਨੂੰ ਡੇਟ ਕਰ ਰਹੀ ਹੈ। ਏਨਾ ਈਸਟ ਸਪੇਨ ਦੇ ਬੁਰੈਨਾ ਇਲਾਕੇ ਵਿਚ ਰਹਿੰਦੀ ਹੈ ਜੋ ਕਿ ਵੈਲੇਂਸੀਆ ਤੋਂ ਲਗਭਗ 60 ਕਿਲੋਮੀਟਰ ਦੂਰ ਹੈ। 
ਰਾਬਰਟੋ ਅਤੇ ਏਨਾ ਬਚਪਨ ਤੋਂ ਦੋਸਤ ਹਨ। ਇਸ ਸਾਲ ਨਵੰਬਰ ਵਿਚ ਉਨ੍ਹਾਂ ਦਾ ਵਿਆਹ ਹੋਣਾ ਹੈ। ਰਾਬਰਟੋ ਨੇ ਸੈਮੀਫਾਈਨਲ ਮੁਕਾਬਲਾ ਹਾਰਨ ਤੋਂ ਬਾਅਦ ਕਿਹਾ ਕਿ ਇਸ ਸਮੇਂ ਮੈਨੂੰ ਹੋਮਟਾਊਨ ਇਬੀਜ਼ਾ ਵਿਚ ਹੋਣਾ ਚਾਹੀਦਾ ਸੀ। ਉਸ ਨੇ ਉਥੇ ਸਾਰਾ ਇੰਤਜ਼ਾਮ ਕੀਤਾ ਹੋਇਆ ਸੀ। ਮੇਰੇ ਦੋਸਤ ਸਾਰੇ ਉਥੇ ਪਹੁੰਚੇ ਹੋਏ ਹਨ। ਹੁਣ ਮੈਨੂੰ ਵਧੀਆ ਮਹਿਸੂਸ ਹੋ ਰਿਹਾ ਹੈ ਕਿ ਮੈਂ ਲੰਡਨ ਵਿਚ ਹੀ ਹਾਂ।

Gurdeep Singh

This news is Content Editor Gurdeep Singh