ਸ਼ੇਨ ਵਾਰਨ ’ਤੇ ਰੰਗੀਨ ਮਿਜ਼ਾਜੀ ਫਿਰ ਪਈ ਭਾਰੀ, 2 ਮਹਿਲਾਵਾਂ ਨਾਲ ਫੜਿਆ ਗਿਆ

09/01/2019 10:56:45 AM

ਸਪੋਰਟਸ ਡੈਸਕ—  ਆਸਟਰੇਲੀਆ ਦਾ ਸਾਬਕਾ ਦਿੱਗਜ ਸਪਿਨਰ ਸ਼ੇਨ ਵਾਰਨ ਇਕ ਵਾਰ ਫਿਰ ਸੈਕਸ ਸਕੈਂਡਲ ’ਚ ਫਸਦਾ ਨਜ਼ਰ ਆ ਰਿਹਾ ਹੈ। ਦਰਅਸਲ ਸ਼ੇਨ ਵਾਰਨ ਇਨ੍ਹੀਂ ਦਿਨੀਂ ਏਸ਼ੇਜ਼ ਸੀਰੀਜ਼ ਲਈ ਆਪਣੇ ਲੰਡਨ ਸਥਿਤ ਘਰ ’ਚ ਹੈ। ਇੱਥੇ ਦੇਰ ਰਾਤ ਤਕ ਪਾਰਟੀ ਕਰਨ ’ਤੇ ਉਸਦੇ ਗੁਆਂਢੀਆਂ ਨੇ ਪੁਲਸ ’ਚ ਸ਼ਿਕਾਇਤ ਕਰ ਦਿੱਤੀ। ਪੁਲਸ ਪਹੁੰਚੀ ਤਾਂ ਵਾਰਨਰ ਦੇ ਘਰ ਤੋਂ ਉਸ ਦੀ ਨਵੀਂ ਗਰਲਫ੍ਰੈਂਡ ਦੇ ਨਾਲ-ਨਾਲ ਦੋ ਹੋਰ ਲੜਕੀਆਂ ਜਿਹੜੀਆਂ ਕਿ ਸੰਭਾਵਿਤ ਸੈਕਸ ਵਰਕਰ ਦੱਸੀਆਂ ਜਾ ਰਹੀਆਂ ਹਨ। ਵਾਰਨ ਦੇ ਇਕ ਵਾਰ ਫਿਰ ਤੋਂ ਸੈਕਸ ਸਕੈਂਡਲ ’ਚ ਫਸਣ ਕਾਰਣ ਸੋਸ਼ਲ ਮੀਡੀਆ ’ਤੇ ਚਰਚਾਵਾਂ ਦਾ ਦੌਰ ਚੱਲ ਪਿਆ ਹੈ।ਸ਼ੇਨ ਵਾਰਨ ਅਜੇ ਏਸ਼ੇਜ਼ ਸੀਰੀਜ਼ ਲਈ ਕੁਮੈਂਟੇਟਰ ਦੀ ਭੂਮਿਕਾ ਨਿਭਾ ਰਿਹਾ ਹੈ। ਚੌਥਾ ਟੈਸਟ ਸ਼ੁਰੂ ਹੋਣ ਤੋਂ ਪਹਿਲਾਂ ਉਹ ਲੰਡਨ ਸਥਿਤ ਆਪਣੇ ਘਰ ’ਚ ਪਾਰਟੀ ਕਰ ਰਿਹਾ ਸੀ। ਖਾਸ ਗੱਲ ਇਹ ਸੀ ਕਿ ਵਾਰਨਰ ਨੇ ਇਸ ਦੌਰਾਨ ਆਪਣੇ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਵੀ ਖੋਲ੍ਹ ਕੇ ਰੱਖੀਆਂ ਸਨ। ਮਿਊਜ਼ਿਕ ਦੇ ਰੌਲੇ ਕਾਰਣ ਜਦੋਂ ਗੁਆਂਢੀ ਪ੍ਰੇਸ਼ਾਨ ਹੋਏ ਤਦ ਜਾ ਕੇ ਖੁਲਾਸਾ ਹੋਇਆ ਕਿ ਵਾਰਨ ਦੀ ਪਾਰਟੀ ਵਿਚ ਸੈਕਸ ਵਰਕਰ ਲੜਕੀਆਂ ਸਨ। ਹਾਲਾਂਕਿ ਵਾਰਨ ਦੀ ਨਵੀਂ ਗਰਲਫ੍ਰੈਂਡ ਕੌਣ ਹੈ, ਉਸ ਦਾ ਖੁਲਾਸਾ ਅਜੇ ਤਕ ਨਹੀਂ ਹੋਇਆ ਪਰ ਦੋਵੇਂ ਸੈਕਸ ਵਰਕਰਾਂ ਦੀ ਪਛਾਣ ਹੋ ਗਈ ਹੈ।ਦੱਸਿਆ ਜਾਂਦਾ ਹੈ ਕਿ ਦੋਵਾਂ ਦੀ ਉਮਰ 19 ਅਤੇ 27 ਸਾਲ ਦੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਸ਼ੇਨ ਵਾਰਨ ਕਿਸੇ ਵਿਵਾਦ ’ਚ ਫਸਿਆ ਹੈ। ਸਾਲ 2000 ਵਿਚ ਵੀ ਉਹ ਇਕ ਅਜਿਹੀ ਹੀ ਘਟਨਾ ’ਚ ਫਸਿਆ ਸੀ ਅਤੇ 2003 ਦੇ ਕ੍ਰਿਕਟ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਉਹ ਡਰੱਗ ’ਚ ਪਾਜ਼ੇਟਿਵ ਪਾਇਆ ਗਿਆ ਸੀ, ਜਿਸ ਕਾਰਣ ਉਸ ’ਤੇ ਇਕ ਸਾਲ ਦੀ ਪਾਬੰਦੀ ਵੀ ਲਾ ਦਿੱਤੀ ਗਈ ਸੀ।