ਇਸਲਾਮੀ ਮਹਿਲਾ ਪਹਿਲਵਾਨਾਂ ਲਈ ਡ੍ਰੈੱਸ ਕੋਡ ਨੂੰ ਮਨਜ਼ੂਰੀ

07/14/2017 11:32:18 AM

ਤੇਹਰਾਨ— ਵਿਸ਼ਵ ਕੁਸ਼ਤੀ ਸੰਘ ਯੂਨਾਈਟਿਡ ਵਰਲਡ ਰੈਸਲਿੰਗ (ਯੂ. ਡਬਲਯੂ. ਡਬਲਯੂ.) ਨੇ ਇਸਲਾਮਿਕ ਡ੍ਰੈੱਸ ਕੋਡ ਦੇ ਨਾਲ ਪ੍ਰਤੀਯੋਗਿਤਾ ਵਿਚ ਮਹਿਲਾ ਪਹਿਲਵਾਨਾਂ ਦੇ ਹਿੱਸਾ ਲੈਣ ਲਈ ਈਰਾਨ ਕੁਸ਼ਤੀ ਮਹਾਸੰਘ ਦਾ ਪ੍ਰਸਤਾਵ ਸਵੀਕਾਰ ਕਰ ਲਿਆ ਹੈ। ਈਰਾਨ ਕੁਸ਼ਤੀ ਮਹਾਸੰਘ ਨੇ ਮਹਿਲਾਵਾਂ ਦੀ ਪੌਸ਼ਾਕ ਲਈ ਇਸਲਾਮਿਕ ਡ੍ਰੈੱਸ ਕੋਡ ਦੇ ਨਾਲ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਲਈ ਪਿਛਲੇ ਸਾਲ ਦਸੰਬਰ ਵਿਚ ਇਸਤਾਂਬੁਲ (ਤੁਰਕੀ) ਵਿਚ ਐਸੋਸੀਏਟਿਡ ਦੀ ਯੂਨਾਈਟਿਡ ਵਰਲਡ ਰੈਸਲਿੰਗ ਕਮੇਟੀ ਦੇ ਕੇਂਦਰ ਵਿਚ ਆਪਣੇ ਸੁਝਾਅ ਦਿੱਤੇ ਸਨ।