ਅਫਰੀਕੀ ਨੇਸ਼ਨਜ਼ ਚੈਂਪੀਅਨਸ਼ਿਪ ਮੁਲਤਵੀ

03/19/2020 12:15:13 AM

ਜੋਹਾਨਸਬਰਗ— ਕੈਮਰੂਨ 'ਚ 4 ਤੋਂ 25 ਅਪ੍ਰੈਲ ਤੱਕ ਹੋਣ ਵਾਲੀ ਅਫਰੀਕੀ ਨੇਸ਼ਨਜ਼ ਚੈਂਪੀਅਨਸ਼ਿਪ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਅਫਰੀਕੀ ਫੁੱਟਬਾਲ ਸੰਘ ਨੇ ਇਕ ਬਿਆਨ ਵਿਚ ਕਿਹਾ ਕਿ ਦੁਨੀਆ ਦੇ ਬਾਕੀ ਹਿੱਸਿਆਂ ਦੀ ਤੁਲਨਾ ਵਿਚ ਇਥੇ ਕੋਵਿਡ-19 ਦੀ ਇਨਫੈਕਸ਼ਨ ਇੰਨੀ ਨਹੀਂ ਹੈ ਪਰ ਕੋਈ ਕਿਆਸ ਲਾਉਣਾ ਮੁਸ਼ਕਿਲ ਹੈ। ਵੱਖ-ਵੱਖ ਸਰਕਾਰਾਂ ਵਲੋਂ ਲਾਈਆਂ ਗਈਆਂ ਬੰਦਿਸ਼ਾਂ ਅਤੇ ਅਹਿਤਿਆਤੀ ਕਦਮਾਂ ਕਾਰਣ ਲੋਕਾਂ ਲਈ ਯਾਤਰੀ ਕਰਨੀ ਮੁਸ਼ਕਿਲ ਹੋ ਗਈ ਹੈ। ਇਸ ਤਰ੍ਹਾਂ ਖਿਡਾਰੀਆਂ, ਅਧਿਕਾਰੀਆਂ ਅਤੇ ਪ੍ਰਸ਼ੰਸਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਅਸੀਂ ਇਹ ਫੈਸਲਾ ਲਿਆ ਹੈ।


Gurdeep Singh

Content Editor

Related News