ਅਫਗਾਨ ਕ੍ਰਿਕਟ ਬੋਰਡ ਨੇ ਇਸ ਕ੍ਰਿਕਟਰ ''ਤੇ ਲਗਾਇਆ 6 ਸਾਲ ਦਾ ਬੈਨ

05/11/2020 12:53:33 AM

ਨਵੀਂ ਦਿੱਲੀ— ਅਫਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਨੇ ਐਤਵਾਰ ਨੂੰ ਵਿਕਟਕੀਪਰ-ਬੱਲੇਬਾਜ਼ ਸ਼ਫਿਕਉੱਲਹਾ ਸ਼ਫਕ ਨੂੰ ਖੇਡ ਦੇ ਸਾਰੇ ਸਵਰੂਪਾਂ 'ਤੇ 6 ਸਾਲ ਦੇ ਲਈ ਪਾਬੰਦੀ ਲਗਾ ਦਿੱਤੀ। ਸ਼ਫਕ ਨੇ ਏ. ਸੀ. ਬੀ. ਦੇ ਭ੍ਰਿਸ਼ਟਾਚਾਰ ਵਿਰੋਧੀ ਨਿਯਮਾਂ ਦੀ ਉਲੰਘਣਾ ਦੀ ਗੱਲ ਨੂੰ ਮੰਨਿਆ। ਏ. ਸੀ. ਬੀ. ਨੇ ਇਕ ਬਿਆਨ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ। ਏ. ਸੀ. ਬੀ. ਦੀ ਅਧਿਕਾਰਿਕ ਵੈੱਬਸਾਈਟ 'ਤੇ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸ਼ਫਕ 'ਤੇ ਜੋ ਦੋਸ਼ ਲੱਗੇ ਹਨ ਉਹ ਅਫਗਾਨਿਸਤਾਨ ਪ੍ਰੀਮੀਅਰ ਲੀਗ (ਏ. ਪੀ. ਐੱਲ.)-2018 ਤੇ ਬੰਗਲਾਦੇਸ਼ ਪ੍ਰੀਮੀਅਰ ਲੀਗ (ਬੀ. ਪੀ. ਐੱਲ.)-2019 ਨੂੰ ਲੈ ਕੇ ਹੈ। ਏ. ਸੀ. ਬੀ. ਦੇ ਸੀਨੀਅਰ ਭ੍ਰਿਸ਼ਟਾਚਾਰ ਵਿਰੋਧੀ ਮੈਨੇਜਰ ਸਈਦ ਅਨਵਰ ਸਾਹ ਕੁਰੈਸ਼ੀ ਨੇ ਕਿਹਾ ਕਿ ਇਹ ਬਹੁਤ ਗੰਭੀਰ ਦੋਸ਼ ਹੈ ਜਿੱਥੇ ਇਕ ਰਾਸ਼ਟਰੀ ਖਿਡਾਰੀ ਏ. ਪੀ. ਐੱਲ. ਟੀ-20 ਲੀਗ-2018 ਦੇ ਕੈਚ 'ਚ ਭ੍ਰਿਸ਼ਟਾਚਾਰ 'ਚ ਸ਼ਾਮਲ ਹੈ। ਖਿਡਾਰੀ ਨੇ ਇਕ ਹੋਰ ਲੀਗ ਬੀ. ਪੀ. ਐੱਲ.-2019 'ਚ ਆਪਣੀ ਟੀਮ ਦੇ ਇਕ ਹੋਰ ਸਾਥੀ ਨੂੰ ਇਸ 'ਚ ਸ਼ਾਮਲ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫਲ ਨਹੀਂ ਹੋਏ ਸਨ।
ਕੁਰੈਸ਼ੀ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਦੇ ਲਈ ਇਕ ਚੇਤਾਵਨੀ ਹੈ ਜੋ ਸਮਝਦੇ ਹਨ ਕਿ ਕ੍ਰਿਕਟ ਨੂੰ ਲੈ ਕੇ ਉਨ੍ਹਾਂ ਦੀ ਗੈਰ-ਕਾਨੂੰਨੀ ਗਤੀਵਿਧੀਆਂ ਏ. ਸੀ. ਬੀ. ਦੀ ਏ. ਸੀ. ਯੂ. ਦੇ ਸਾਹਮਣੇ ਨਹੀਂ ਆਵੇਗੀ। ਸਾਡੀ ਪਹੁੰਚ ਉਨ੍ਹਾਂ ਦੀ ਸੋਚ ਤੋਂ ਅੱਗੇ ਹੈ। ਸ਼ਫਕ 'ਤੇ ਏ. ਸੀ. ਬੀ. ਦੇ ਭ੍ਰਿਸ਼ਟਾਚਾਰ ਵਿਰੋਧੀ ਨਿਯਮ ਦੀ ਧਾਰਾ 2.1.1, 2.1.3, 2.1.4, 2.4.4 ਦੀ ਉਲੰਘਣਾ ਦੇ ਦੋਸ਼ ਹਨ।

Gurdeep Singh

This news is Content Editor Gurdeep Singh