ਇਸ ਅਫਗਾਨੀ ਗੇਂਦਬਾਜ਼ ਨੇ ਰਸੇਲ ਨੂੰ ਕਰਾਈ ਜਾਨਲੇਵਾ ਬਾਊਂਸਰ, ਡਿੱਗ ਕੇ ਬਚਾਈ ਜਾਨ (Video)

11/21/2019 4:13:40 PM

ਸਪੋਰਟਸ ਡੈਸਕ : ਆਬੂਧਾਬੀ  ਟੀ-10 ਲੀਗ ਦੌਰਾਨ ਬੰਗਲਾ ਟਾਈਗਰਜ਼ ਅਤੇ ਨਾਰਥਨ ਵਾਰੀਅਰਜ਼ ਵਿਚਾਲੇ ਖੇਡੇ ਗਏ ਮੈਚ ਵਿਚ ਕੈਸ ਅਹਿਮਦ ਦੀ ਖਤਰਨਾਕ ਬਾਊਂਸਰ ਕਾਰਣ ਧਮਾਕੇਦਾਰ ਬੱਲੇਬਾਜ਼ ਆਂਦਰੇ ਰਸੇਲ ਜ਼ਮੀਨ 'ਤੇ ਡਿੱਗ ਗਏ। ਬੰਗਲਾ ਟਾਈਗਰਜ਼ ਵੱਲੋਂ ਖੇਡੇ ਰਹੇ ਇਸ ਅਫਗਾਨੀ ਗੇਂਦਬਾਜ਼ ਨੇ ਇੰਨੀ ਸਟੀਕ ਬਾਊਂਸਰ ਮਾਰੀ ਕਿ ਨਾਰਥਨ ਵਾਰੀਅਰਜ਼ ਵੱਲੋਂ ਖੇਡ ਰਹੇ ਰਸੇਲ ਨੂੰ ਆਪਣੇ ਬਚਾਅ ਲਈ ਥੋੜਾ ਪਿੱਛੇ ਵੱਲ ਝੁਕਣਾ ਪਿਆ ਜਿਸ ਕਾਰਣ ਉਹ ਖੁਦ ਦਾ ਸੰਤੁਲਨ ਬਣਾ ਕੇ ਨਹੀਂ ਰੱਖ ਸਕੇ।

ਟੀਚਾ ਹਾਸਲ ਕਰਨ ਲਈ ਮੈਦਾਨ 'ਤੇ ਉਤਰੀ ਵਾਰੀਅਰਜ਼ ਟੀਮ ਦੇ 42 ਦੌੜਾਂ 'ਤੇ 2 ਬੱਲੇਬਾਜ਼ ਆਊਟ ਸੀ। 5ਵਾਂ ਓਵਰ ਸੁੱਟਣ ਬੰਗਲਾ ਟਾਈਗਰਜ਼ ਦੇ ਅਹਿਮਦ ਆਏ ਅਤੇ ਉਸ ਦੇ ਸਾਹਮਣੇ ਪਹਿਲੀ ਹੀ ਗੇਂਦ 'ਤੇ ਵਾਰੀਅਰਜ਼ ਦੇ ਰਸੇਲ ਸਟ੍ਰਾਈਕ 'ਤੇ ਸੀ। ਅਹਿਮਦ ਨੇ ਸਟੀਕ ਯਾਰਕਰ ਦੇ ਨਾਲ ਸ਼ੁਰੂਆਤ ਕੀਤੀ। ਰਸੇਲ ਇਸ ਯਾਰਕਰ ਦਾ ਜਵਾਬ ਪਿੱਛੇ ਸ਼ਾਟ ਖੇਡ ਕੇ ਦੇਣਾ ਚਾਹੁੰਦੇ ਸੀ ਪਰ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਜ਼ਮੀਨ ਡਿੱਗ ਗਏ। ਇਸ ਦੌਰਾਨ ਰਸੇਲ ਨੇ ਹੈਲਮਟ ਵੀ ਨਹੀਂ ਪਹਿਨਿਆ ਸੀ। ਹਾਲਾਂਕਿ ਖੁਸ਼ੀ ਦੀ ਗੱਲ ਇਹ ਰਹੀ ਕਿ ਗੇਂਦ ਉਸ ਦੇ ਸਿਰ 'ਤੇ ਨਹੀਂ ਲੱਗੀ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

ਰਸੇਲ ਦੇ ਮੈਦਾਨ 'ਤੇ ਡਿੱਗਣ ਤੋਂ ਬਾਅਦ ਜਿੱਥੇ ਸਾਰੇ ਹੈਰਾਨ ਸੀ ਅਤੇ ਉਸਦੇ ਸਿਹਤਮੰਦ ਹੋਣ ਦੀ ਕਾਮਨਾ ਕਰ ਰਹੇ ਸੀ, ਉੱਥੇ ਹੀ ਖਕਰਨਾਕ ਬਾਊਂਸਰ ਸੁੱਟਣ ਤੋਂ ਬਾਅਦ ਅਹਿਮਦ ਰਸੇਲ ਕੋਲ ਪਹੁੰਚੇ ਅਤੇ ਉਸਦਾ ਹਾਲ-ਚਾਲ ਪੁੱਛਿਆ। ਇਸ ਦੇ ਨਾਲ ਹੀ ਅਹਿਮਦ ਨੇ ਉਸ ਤੋਂ ਮੁਆਫੀ ਵੀ ਮੰਗੀ। ਰਸੇਲ ਨੇ ਆਪਣੀ ਪਾਰੀ ਦੌਰਾਨ 25 ਗੇਂਦਾਂ 'ਤੇ 3 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 41 ਦੌੜਾਂ ਬਣਾਈਆਂ।