5 ਸਾਲ ਦੀ ਲੜਕੀ ਨੇ ਤੀਰਅੰਦਾਜ਼ੀ ''ਚ ਕੀਤਾ ਇਹ ਕਮਾਲ, ਬਣਾ ਦਿੱਤੇ ਦੋ ਵੱਡੇ ਰਿਕਾਰਡ

09/13/2017 6:28:16 PM

ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਦੇ ਵਿਜਵਾੜਾ 'ਚ ਰਹਿਣ ਵਾਲੀ 5 ਸਾਲ ਦੀ ਬੱਚੀ ਨੇ ਇਕ ਇਸ ਤਰ੍ਹਾਂ ਦਾ ਕਾਰਨਾਮਾ ਕਰ ਦਿਖਾਇਆ ਜੋਂ ਅੱਜ ਤੱਕ ਕੋਈ ਨਹੀਂ ਕਰ ਸਕਿਆ। ਇਸ ਦਾ ਨਾਂ ਚੇਰੂਕੁਰੀ ਡਾਲੀ ਸ਼ਿਵਾਨੀ ਹੈ ਜਿਸ ਨੇ ਇਨ੍ਹੀ ਘੱਟ ਉਮਰ 'ਚ ਹੀ ਤੀਰਅੰਦਾਜ਼ੀ 'ਚ ਆਪਣੇ ਨਾਂ ਦੋ ਰਿਕਰਾਡ ਦਰਜ਼ ਕਰ ਲਏ।
ਸ਼ਿਵਾਨੀ ਨੇ ਪਹਿਲੇ ਰਿਕਾਰਡ 'ਚ 10 ਮੀਟਰ ਦੀ ਦੂਰੀ ਤੋਂ ਸਿਰਫ 11 ਮਿੰਟ ਅਤੇ 19 ਸੈਕਿੰਡ 'ਚ 103 ਤੀਰ ਛੱਡੇ। ਇਹ ਉਸ ਨੇ ਆਪਣੇ 20 ਮੀਟਰ ਦੀ ਦੂਰੀ ਤੋਂ 5 ਮਿੰਟ ਅਤੇ 8 ਸੈਕਿੰਡ 'ਚ 36 ਤੀਰ ਛੱਡੇ। ਸ਼ਿਵਾਨੀ ਨੇ ਇਸ ਯਤਨ 'ਚ 360 'ਚ 290 ਅੰਕ ਬਣਾਏ। ਸ਼ਿਵਾਨੀ ਦੇ ਇਹ ਦੋਵੇਂ ਰਿਕਾਰਡ ਏਸ਼ੀਆ ਬੁੱਕ ਆਫ ਰਿਕਾਰਡਜ਼ ਅਤੇ ਇੰਡੀਆ ਬੁੱਕ ਆਫ ਰਿਕਾਰਡਜ਼ 'ਚ ਦਰਜ਼ ਹੋ ਗਏ।


ਏਸ਼ੀਆ ਬੁੱਕ ਆਫ ਰਿਕਾਰਡ ਨੇ ਸ਼ਿਵਾਨੀ ਦੇ ਪਿਤਾ ਚੇਰੂਕੁਰੀ ਸਤਿਆਨਾਰਾਇਣ ਨੂੰ ਰਿਕਾਰਡ ਦਾ ਸਰਟੀਫਿਕੇਟ ਦਿੱਤਾ। ਇਸ ਤੋਂ ਬਾਅਦ ਸ਼ਿਵਾਨੀ ਦੇ ਪਿਤਾ ਨੇ ਕਿਹਾ ਕਿ ਉਸ ਦਾ ਸੁਪਨਾ ਹੈ ਕਿ ਉਹ ਆਪਣੀ ਬੇਟੀ ਨੂੰ 2024 ਓਲੰਪਿਕ ਖੇਡਾਂ 'ਚ ਖੇਡਦੇ ਦੇਖੇ। ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ ਦੇ ਅਧਿਕਾਰੀ ਬੀ. ਸ਼ਰਵਣ ਕੁਮਾਰ ਨੇ ਕਿਹਾ ਕਿ ਸ਼ਿਵਾਨੀ ਦਾ ਪ੍ਰਦਰਸ਼ਨ ਲਾਜਵਾਬ ਹੈ। ਸ਼ਾਇਦ ਹੀ ਕੋਈ ਹੋਰ ਤੀਰਅੰਦਾਜ਼ ਇਸ ਤਰ੍ਹਾਂ ਕਰ ਸਕੇਗਾ। 20 ਮੀਟਰ ਦੀ ਦੂਰੀ ਤੋਂ 250 ਸਕੋਰ ਬਣਾਉਣਾ ਮੁਸ਼ਕਿਲ ਹੁੰਦਾ ਹੈ ਅਤੇ ਉਸ ਨੇ ਆਸਾਨੀ ਨਾਲ ਇਸ ਨੂੰ ਹਾਸਲ ਕਰ ਲਿਆ।