ਭਾਰਤ ਦੇ 'ਹਿੱਟਮੈਨ' ਹੋਏ ਅੱਜ 33 ਸਾਲਾ ਦੇ

04/30/2020 12:57:39 AM

ਨਵੀਂ ਦਿੱਲੀ— 'ਹਿੱਟਮੈਨ' ਰੋਹਿਤ ਸ਼ਰਮਾ ਅੱਜ ਭਾਵ 30 ਅਪ੍ਰੈਲ ਨੂੰ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। 1987 'ਚ ਨਾਗਪੁਰ 'ਚ ਜੰਮੇ ਇਸ ਦਿੱਗਜ ਖਿਡਾਰੀ ਨੇ 2007 'ਚ ਇੰਟਰਨੈਸ਼ਨਲ ਵਨ ਡੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਕੁਝ ਹੀ ਸਾਲਾ 'ਚ ਉਹ ਇਸ ਮੁਕਾਮ 'ਤੇ ਪਹੁੰਚ ਗਿਆ। ਜਿਸਦਾ ਸੁਪਨਾ ਹਰ ਨੌਜਵਾਨ ਖਿਡਾਰੀ ਦੇਖਦਾ ਹੈ। ਉਸ ਨੇ ਕਰੀਅਰ 'ਚ ਕਈ ਅਜਿਹੇ ਰਿਕਾਰਡ ਬਣਾਏ ਹਨ ਜਿਨ੍ਹਾਂ ਨੂੰ ਤੋੜਨਾ ਆਸਾਨ ਨਹੀਂ ਹੈ।


ਵਨ ਡੇ 'ਚ ਤਿੰਨ ਦੋਹਰੇ ਸੈਂਕੜੇ
ਵਨ ਡੇ ਮੈਚ ਕਿਸੇ ਬੱਲੇਬਾਜ਼ ਦਾ 200 ਦੌੜਾਂ ਤਕ ਪਹੁੰਚਣਾ ਆਪਣੇ ਆਪ 'ਚ ਵੱਡੀ ਗੱਲ ਹੈ। ਵਨ ਡੇ ਕ੍ਰਿਕਟ ਦੇ ਇਤਿਹਾਸ 'ਚ ਅੱਜ ਕੱਲ 8 ਵਾਰ ਅਜਿਹਾ ਹੋਇਆ, ਜਿਸ 'ਚ ਤਿੰਨ ਵਾਰ ਇਹ ਕਾਰਨਾਮਾ ਰੋਹਿਤ ਸ਼ਰਮਾ ਨੇ ਹੀ ਕੀਤਾ ਹੈ। ਉਸ ਤੋਂ ਇਲਾਵਾ ਇਸ ਮਜ਼ਿਲ ਤਕ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਕ੍ਰਿਸ ਗੇਲ ਮਾਰਟਿਨ ਗੁਪਟਿਲ ਤੇ ਫਖਰ ਜਮਾਂ ਹੀ ਪਹੁੰਚੇ ਹਨ।


ਵਨ ਡੇ ਦੀ ਇਕ ਪਾਰੀ 'ਚ ਸਭ ਤੋਂ ਜ਼ਿਆਦਾ ਸਕੋਰ
ਸਾਲ 2014 'ਚ ਸ਼੍ਰੀਲੰਕਾ ਵਿਰੁੱਧ ਖੇਡਦੇ ਹੋਏ ਰੋਹਿਤ ਸ਼ਰਮਾ ਨੇ 264 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ। ਵਨ ਡੇ ਇੰਟਰਨੈਸ਼ਨਲ ਦੇ ਇਤਿਹਾਸ 'ਚ ਇਸ ਤੋਂ ਜ਼ਿਆਦਾ ਦੌੜਾਂ ਹੁਣ ਤਕ ਕਿਸੇ ਵੀ ਬੱਲੇਬਾਜ਼ ਨੇ ਨਹੀਂ ਬਣਾਈਆਂ ਹਨ।

ਟੀ-20 ਇੰਟਰਨੈਸ਼ਨਲ ਦਾ ਸਭ ਤੋਂ ਤੇਜ਼ ਸੈਂਕੜਾ
ਟੀ-20 ਇੰਟਰਨੈਸ਼ਨਲ 'ਚ ਰੋਹਿਤ ਸ਼ਰਮਾ ਤੇਜ਼ ਸੈਂਕੜੇ ਦੇ ਰਿਕਾਰਡ ਦੀ ਬਰਾਬਰੀ ਕਰ ਚੁੱਕੇ ਹਨ। ਪਿਛਲੇ ਸਾਲ ਉਨ੍ਹਾਂ ਨੇ ਸ਼੍ਰੀਲੰਕਾ ਵਿਰੁੱਧ 35 ਗੇਂਦਾਂ 'ਚ ਸੈਂਕੜਾ ਲਗਾ ਕੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਡੇਵਿਡ ਮਿਲਰ ਦੀ ਬਰਾਬਰੀ ਕਰ ਲਈ ਸੀ। ਮਿਲਰ ਨੇ ਇਹ ਕਾਰਨਾਮਾ ਬੰਗਲਾਦੇਸ਼ ਵਿਰੁੱਧ ਕੀਤਾ ਸੀ। ਨਾਲ ਹੀ ਸ਼੍ਰੀਲੰਕਾ ਵਿਰੁੱਧ ਰੋਹਿਤ ਨੇ 43 ਗੇਂਦਾਂ 'ਚ 118 ਦੌੜਾਂ ਬਣਾਈਆਂ ਸਨ, ਇਹ ਕਿਸੇ ਵੀ ਭਾਰਤੀ ਵਲੋਂ ਟੀ-20 ਇੰਟਰਨੈਸ਼ਨਲ 'ਚ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ।


ਟੀ-20 ਇੰਟਰਨੈਸ਼ਨਲ 'ਚ 4 ਸੈਂਕੜੇ
ਰੋਹਿਤ ਸ਼ਰਮਾ ਟੀ-20 ਇੰਟਰਨੈਸ਼ਨਲ ਮੈਚ 'ਚ 4 ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਇਕਲੌਤੇ ਬੱਲੇਬਾਜ਼ ਹਨ। ਨਿਊਜ਼ੀਲੈਂਡ ਦੇ ਕਾਲਿਨ ਮੁਨਰੋ ਤੇ ਆਸਟਰੇਲੀਆ ਦੇ ਗਲੇਨ ਮੈਕਸਵੇਲ ਨੇ ਇਸ ਕਰਿਸ਼ਮੇ ਨੂੰ 3-3 ਵਾਰ ਕੀਤਾ ਹੈ।


ਆਈ. ਪੀ. ਐੱਲ. ਦੇ ਸਭ ਤੋਂ ਸਫਲ ਕੈਪਟਨ
ਰੋਹਿਤ ਸ਼ਰਮਾ ਦੀ ਕਪਤਾਨੀ 'ਚ ਮੁੰਬਈ ਇੰਡੀਅਨਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 4 ਖਿਤਾਬ ਜਿੱਤੇ ਹਨ। ਜੋ ਕਿਸੇ ਦੇ ਵੀ ਕਪਤਾਨੀ 'ਚ ਸਭ ਤੋਂ ਜ਼ਿਆਦਾ ਹੈ। ਐੱਮ. ਐੱਸ. ਧੋਨੀ ਉਸ ਤੋਂ ਪਿੱਛੇ ਹੈ। ਉਸਦੀ ਕਪਤਾਨੀ 'ਚ ਚੇਨਈ ਸੁਪਰ ਕਿੰਗਸ ਨੇ 3 ਵਾਰ ਖਿਤਾਬ ਜਿੱਤੇ ਹਨ।

Gurdeep Singh

This news is Content Editor Gurdeep Singh