15 ਸਾਲ ਦੀ ਇਸ ਮਹਿਲਾ ਕ੍ਰਿਕਟਰ ਨੇ ਤੋੜਿਆ ਸਚਿਨ ਦਾ ਇਹ ਰਿਕਾਰਡ

09/25/2019 5:01:33 PM

ਸਪੋਰਟਸ ਡੈਸਕ : ਦੱਖਣੀ ਅਫਰੀਕਾ ਖਿਲਾਫ ਖੇਡੇ ਗਏ ਪਹਿਲਾ ਟੀ-20 ਕੌਮਾਂਤਰੀ ਮੈਚ ਵਿਚ ਇਕ ਭਾਰਤੀ ਮਹਿਲਾ ਕ੍ਰਿਕਟਰ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਮੰਗਲਵਾਰ ਨੂੰ ਖੇਡੇ ਗਏ ਇਸ ਮੈਚ ਲਈ ਮੈਦਾਨ 'ਤੇ ਉੱਤਰਨ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟਰ ਸ਼ੇਫਾਲੀ ਵਰਮਾ ਨੇ ਸਭ ਤੋਂ ਘੱਟ ਉਮਰ ਵਿਚ ਕੌਮਾਂਤਰੀ ਕ੍ਰਿਕਟ 'ਚ ਡੈਬਿਯੂ ਕਰਨ ਦੇ ਮਾਮਲੇ ਵਿਚ ਸਚਿਨ ਨੂੰ ਪਿੱਛੇ ਛੱਡ ਦਿੱਤਾ ਹੈ। ਸ਼ੇਫਾਲੀ ਨੇ 15 ਸਾਲ 239 ਦਿਨ ਦੀ ਉਮਰ ਵਿਚ ਕੌਮਾਂਤਰੀ ਕ੍ਰਿਕਟ ਵਿਚ ਡੈਬਿਯੂ ਕੀਤਾ। ਇਸ ਮੌਕੇ 'ਤੇ ਸ਼ਿਫਾਲੀ ਨੂੰ ਟੀਮ ਇੰਡੀਆ ਦੀ ਕੈਪ ਦਿੱਤੀ ਗਈ ਜਿਸ ਦੀ ਵੀਡੀਓ ਬੀ. ਸੀ. ਸੀ. ਆਈ. ਨੇ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ।

ਰਿਕਾਰਡ ਗਾਰਗੀ ਬੈਨਰਜੀ ਦੇ ਨਾਂ ਦਰਜ ਹੈ, ਜਿਨ੍ਹਾਂ ਨੇ 1978 ਵਿਚ 14 ਸਾਲ 165 ਦਿਨ ਦੀ ਉਮਰ ਵਿਚ ਵਨ ਡੇ ਕ੍ਰਿਕਟ ਵਿਚ ਡੈਬਿਯੂ ਕੀਤਾ ਸੀ। ਹਾਲਾਂਕਿ ਸ਼ੇਫਾਲੀ ਭਾਰਤ ਵੱਲੋਂ ਟੀ-20 ਕੌਮਾਂਤਰੀ ਵਿਚ ਸਭ ਤੋਂ ਘੱਟ ਉਮਰ ਵਿਚ ਡੈਬਿਯੂ ਕਰਨ ਵਾਲੀ ਖਿਡਾਰੀ ਬਣ ਗਈ ਹੈ। ਸ਼ੇਫਾਲੀ ਵਰਮਾ ਇਸ ਮੈਚ ਵਿਚ ਖਾਤਾ ਵੀ ਨਹੀਂ ਖੋਲ ਸਕੀ। ਭਾਰਤ ਨੇ ਇਹ ਮੁਕਾਬਲਾ 11 ਦੌੜਾਂ ਨਾਲ ਆਪਣੇ ਨਾਂ ਕੀਤਾ।