ਥਾਈਲੈਂਡ ਮਹਿਲਾ ਕ੍ਰਿਕਟ ਟੀਮ ਨੇ ਮੈਚ ਜਿੱਤਣ ’ਤੇ ਇੰਝ ਮਨਾਇਆ ਜਸ਼ਨ (ਵੀਡੀਓ)

09/04/2019 9:20:43 PM

ਨਵੀਂ ਦਿੱਲੀ— ਥਾਈਲੈਂਡ ਮਹਿਲਾ ਕ੍ਰਿਕਟ ਟੀਮ ਇਨ੍ਹਾ ਦਿਨਾਂ ’ਚ ਆਪਣੇ ਸੈਲੀਬ੍ਰੇਸ਼ਨ (ਜਸ਼ਨ) ਸਟਾਈਲ ਨੂੰ ਲੈ ਕੇ ਚਰਚਾ ’ਚ ਹੈ। ਦਰਅਸਲ ਥਾਈਲੈਂਡ ਟੀਮ ਹੁਣ ਮਹਿਲਾ ਟੀ-20 ਵਿਸ਼ਵ ਕੱਪ ਕੁਆਲੀਫਾਇੰਗ ਰਾਊਂਡ ਖੇਡ ਰਹੀ ਹੈ। ਇਸ ’ਚ ਥਾਈਲੈਂਡ ਦੀ ਟੀਮ ਕਪਤਾਨ ਸੋਰਨਾਰਿਨ ਟਿੱਪੋਚ ਦੀ ਅਗਵਾਈ ’ਚ ਗਰੁੱਪ ‘ਏ’ ’ਚ ਪਹਿਲੇ ਨੰਬਰ ’ਤੇ ਬਣੀ ਹੋਈ ਹੈ। ਥਾਈਲੈਂਡ ਨੇ ਬੀਤੇ ਦਿਨÄ ਆਇਰਲੈਂਡ ਨੂੰ ਮੈਚ ਦੇ ਦੌਰਾਨ ਹਰਾ ਦਿੱਤਾ ਸੀ। ਮੈਚ ਜਿੱਤਣ ਤੋਂ ਬਾਅਦ ਕਪਤਾਨ ਸੋਰਨਾਰਿਨ ਨੇ ਆਪਣੀ ਟੀਮ ਮੈਂਬਰਾਂ ਨੂੰ ਇਕੱਠਾ ਕੀਤਾ ਤੇ ਦਰਸ਼ਕਾਂ ਨੂੰ ਨਮਸਕਾਰ ਕੀਤਾ। ਥਾਈਲੈਂਡ ਟੀਮ ਦੇ ਇਸ ਸੈਲੀਬ੍ਰੇਸ਼ਨ (ਜਸ਼ਨ) ਨੂੰ ਸੋਸ਼ਲ ਮੀਡੀਆ ’ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।


ਮੈਚ ਦੀ ਗੱਲ ਕਰੀਏ ਤਾਂ ਮੀਂਹ ਕਾਰਨ ਇਸ ਮੈਚ ’ਚ ਦੋਵਾਂ ਟੀਮਾਂ ਨੂੰ ਖੇਡਣ ਦੇ ਲਈ 17-17 ਓਵਰ ਮਿਲੇ ਸਨ। ਥਾਈਲੈਂਡ ਦੀ ਟੀਮ ਪਹਿਲਾਂ ਖੇਡਣ ਉਤਰੀ। ਨਾਨਾਪਟ ਕੋਂਚਰੋਨੇਕਾਈ ਨੇ 39 ਦੌੜਾਂ ਬਣਾ ਕੇ ਟੀਮ ਨੂੰ ਵੱਡੇ ਸਕੋਰ ਤਕ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਪਰ ਆਇਰਲੈਂਡ ਦੀ ਵਧੀਆ ਗੇਂਦਬਾਜ਼ੀ ਅੱਗੇ ਉਹ ਵੱਡਾ ਸਕੋਰ ਨਹੀਂ  ਬਣਾ ਸਕੀ। ਇਸ ਤੋਂ ਬਾਅਦ ਖੇਡਣ ਉਤਰੀ ਆਇਰਲੈਂਡ ਦੀ ਟੀਮ ਕੇਵਲ 90 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਥਾਈਲੈਂਡ ਦੀ ਟੀਮ ਨੇ 2 ਦੌੜਾਂ ਨਾਲ ਇਹ ਮੈਚ ਜਿੱਤ ਲਿਆ।

Gurdeep Singh

This news is Content Editor Gurdeep Singh