ਤੇਪੇ ਸਿਗੇਮਨ ਇੰਟਰਨੈਸ਼ਨਲ ਸ਼ਤਰੰਜ : ਭਾਰਤ ਦੇ ਅਰਜੁਨ ਨੇ ਸਪੇਨ ਦੇ ਸ਼ਿਰੋਵ ਨੂੰ ਦਿੱਤੀ ਸ਼ਿਕਸਤ

05/04/2022 6:11:07 PM

 ਮਾਲਮੋ, ਸਵੀਡਨ (ਨਿਕਲੇਸ਼ ਜੈਨ)- ਤੇਪੇ ਸਿਗੇਮਨ ਇੰਟਰਨੈਸ਼ਨਲ ਸ਼ਤਰੰਜ 'ਚ ਪਹਿਲੀ ਵਾਰ ਖੇਡ ਰਹੇ ਭਾਰਤ ਦੇ ਯੁਵਾ ਗ੍ਰਾਂਡ ਮਾਸਟਰ 18 ਸਾਲਾ ਅਰਜੁਨ ਐਰੀਗਾਸੀ ਨੇ ਪਹਿਲੇ ਹੀ ਦਿਨ ਧਮਾਕੇਦਾਰ ਪ੍ਰਦਰਸ਼ਨ ਦੇ ਨਾਲ ਪ੍ਰਤੀਯੋਗਿਤਾ ਦੀ ਸ਼ੁਰੂਆਤ ਕੀਤੀ ਹੈ, ਅਰਜੁਨ ਨੇ ਪਹਿਲੇ ਰਾਊਂਡ 'ਚ ਸਪੇਨ ਦੇ ਧਾਕੜ ਖਿਡਾਰੀ ਅਲੇਕਸੀ ਸ਼ਿਰੋਵ ਨੂੰ ਹਰਾਉਂਦੇ ਹੋਏ ਸ਼ੁਰੂਆਤੀ ਬੜ੍ਹਤ ਹਾਸਲ ਕਰ ਲਈ ਹੈ। 

ਅਰਜੁਨ ਨੇ ਸਫ਼ੈਦ ਮੋਹਰਿਆਂ ਨਾਲ ਖੇਡਦੇ ਹੋਏ ਸੈਮੀ ਸਲਾਵ ਓਪਨਿੰਗ 'ਚ 41 ਚਾਲਾਂ 'ਚ ਸ਼ਿਰੋਵ ਨੂੰ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ। ਇਸ ਜਿੱਤ ਨਾਲ ਅਰਜੁਨ ਨੇ ਆਪਣੀ ਲਾਈਵ ਰੇਟਿੰਗ ਨੂੰ 2680 ਅੰਕਾਂ 'ਤੇ ਪਹੁੰਚਾ ਦਿੱਤਾ ਹੈ ਤੇ ਉਹ ਵਿਸ਼ਵ ਰੈਂਕਿੰਗ 'ਚ 58ਵੇਂ ਸਥਾਨ 'ਤੇ ਪੁੱਜ ਗਏ ਹਨ।  ਅੱਠ ਖਿਡਾਰੀਆਂ ਦਰਮਿਆਨ ਇਸ ਪ੍ਰਤੀਯੋਗਿਤਾ 'ਚ ਕੁਲ ਰਾਊਂਡ ਰੌਬਿਨ ਆਧਾਰ 'ਤੇ 7 ਰਾਊਂਡ ਖੇਡੇ ਜਾਣੇ ਹਨ ਤੇ ਅਰਜੁਨ ਨੂੰ ਇਸ 'ਚ ਪੰਜਵਾਂ ਦਰਜਾ ਮਿਲਿਆ ਹੈ। 

ਪਹਿਲੇ ਦਿਨ ਦੂਜੇ ਨਤੀਜਿਆਂ 'ਚ ਯੂ. ਏ. ਈ. ਦੇ ਸਲੇਮ ਸਾਲੇਹ ਨੇ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਨੂੰ ਹਰਾਇਆ ਜਦਕਿ ਇੰਗਲੈਂਡ ਦੇ ਮਾਈਕਲ ਐਡਮਸ ਨੇ ਯੂ. ਐੱਸ. ਏ. ਨੀਮਨ ਹੰਸ ਮੋਕੇ ਤੋਂ ਤੇ ਮੇਜ਼ਬਾਨ ਸਵੀਡਨ ਦੇ ਨਿਲਸ ਗੇਂਡੀਲਿਊਸ ਨੇ ਨੀਦਰਲੈਂਡ ਦੇ ਵਾਨ ਫਾਰੇਸਟ ਜੋਰਡਨ ਨਾਲ ਬਾਜ਼ੀ ਡਰਾਅ ਖੇਡੀ। ਦੂਜੇ ਰਾਊਂਡ 'ਚ ਅਰਜੁਨ ਹੁਣ ਸਫ਼ੈਦ ਮੋਹਰਿਆਂ ਨਾਲ ਸਲੇਮ ਸਾਲੇਹ ਨਾਲ ਮੁਕਾਬਲਾ ਖੇਡਣਗੇ।

Pairings/Results

Round 1 on 2022/05/03 at 3 pm CET
Bo. No. Rtg     Name Result   Name   Rtg No.
1 1 2675   GM Erigaisi Arjun 1 - 0 GM Shirov Alexei   2695 8
2 2 2690   GM Salem A.R. Saleh 1 - 0 GM Navara David   2682 7
3 3 2656   GM Niemann Hans Moke ½ - ½ GM Adams Michael   2698 6
4 4 2635   GM Grandelius Nils ½ - ½ GM Van Foreest Jorden   2715 5
Round 2 on 2022/05/04 at 3 pm CET
Bo. No. Rtg     Name Result   Name   Rtg No.
1 8 2695   GM Shirov Alexei   GM Van Foreest Jorden   2715 5
2 6 2698   GM Adams Michael   GM Grandelius Nils   2635 4
3 7 2682   GM Navara David   GM Niemann Hans Moke   2656 3
4 1 2675   GM Erigaisi Arjun   GM Salem A.R. Saleh   2690 2

Tarsem Singh

Content Editor

Related News