ਟੈਨਿਸ : ਸੁਰੇਸ਼ ਨੇ ਪ੍ਰਿਥਵੀ ਸ਼ੇਖਰ ਨੂੰ ਹਰਾ ਕੇ ਜਿੱਤਿਆ ਖਿਤਾਬ

12/08/2019 7:18:37 PM

ਚੇਨਈ— ਚੋਟੀ ਦਾ ਦਰਜਾ ਪ੍ਰਾਪਤ ਦੱਖਣੀਸ਼ੇਵਰ ਸੁਰੇਸ਼ ਨੇ ਐਤਵਾਰ ਨੂੰ ਇੱਥੇ ਦੂਜੀ ਦਰਜਾ ਪ੍ਰਾਪਤ ਪ੍ਰਿਥਵੀ ਸ਼ੇਖਰ ਨੂੰ 6-3, 6-1 ਨਾਲ ਹਰਾ ਕੇ ਏ. ਆਈ. ਟੀ. ਐੱਫ. ਰੈਕਿੰਗ ਪੁਰਸ਼ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਸੁਰੇਸ਼ ਨੂੰ ਆਪਣੇ ਵਿਰੋਧੀ ਖਿਲਾਫ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਈ ਤੇ ਉਸ ਨੇ ਇਕ ਘੰਟੇ ਪੰਜ ਮਿੰਟ 'ਚ ਇਹ ਮੈਚ ਜਿੱਤਿਆ। ਇਸ ਤੋਂ ਪਹਿਲਾਂ ਸੈਮੀਫਾਈਨਲ 'ਚ ਦੱਖਣੀਸ਼ੇਵਰ ਨੇ ਫੈਜਲ ਕਮਰ ਨੂੰ 6-4, 6-3 ਨਾਲ ਜਦਕਿ ਸ਼ੇਖਰ ਨੇ ਸਿਧਾਰਥ ਨੂੰ 6-3, 5-7, 7-5 ਨਾਲ ਹਰਾਇਆ।

Gurdeep Singh

This news is Content Editor Gurdeep Singh