ਟੈਨਿਸ ''ਤੇ ਸੱਟੇਬਾਜ਼ੀ ਦੀ ਜਾਂਚ, ਸ਼ਿਕੰਜੇ ''ਚ ਆਏ 135 ਤੋਂ ਵੱਧ ਖਿਡਾਰੀ

12/17/2019 11:00:55 AM

ਸਪੋਰਟਸ ਡੈਸਕ— ਦੁਨੀਆ ਦੇ ਚੋਟੀ ਦੇ 30 'ਚ ਸ਼ੁਮਾਰ ਇਕ ਟੈਨਿਸ ਖਿਡਾਰੀ ਇਕ ਵੱਡੀ ਮੈਚ ਫਿਕਸਿੰਗ ਜਾਂਚ 'ਚ ਸ਼ੱਕੀ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ਸੱਟੇਬਾਜ਼ੀ 'ਚ ਕੁਲ 135 ਖਿਡਾਰੀ ਸ਼ਾਮਲ ਹੋ ਸਕਦੇ ਹਨ। ਜਰਮਨ ਮੀਡੀਆ ਦੀ ਰਿਪੋਰਟ ਦੇ ਮੁਤਾਬਕ ਇਸ ਖਿਡਾਰੀ ਨੇ ਤਿੰਨ ਏ. ਟੀ. ਪੀ. ਟੂਰ ਖਿਤਾਬ ਜਿੱਤੇ ਹਨ। ਬੈਲਜੀਅਮ ਦੇ ਸਰਕਾਰੀ ਵਕੀਲ ਐਰਿਕ ਬਿਸਚੋਪ ਨੇ ਕਿਹਾ, ''ਅਸੀਂ ਆਰਮੇਨੀਆਈ ਸੱਟੇਬਾਜ਼ੀ ਮਾਫੀਆ ਨੈਟਵਰਕ ਦੇ ਬਾਰੇ 'ਚ ਗੱਲ ਕਰ ਰਹੇ ਹਾਂ ਜੋ ਯੂਰਪ 'ਚ 7 ਦੇਸ਼ਾਂ 'ਚ ਫੈਲਿਆ ਹੈ ਅਤੇ ਵੱਡੇ ਪੱਧਰ 'ਤੇ ਹੇਰਾਫੇਰੀ ਕਰਦਾ ਹੈ।''

ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਫਿਕਸ ਮੈਚਾਂ 'ਚ ਸੈਂਕੜੇ ਛੋਟੇ-ਛੋਟੇ ਸੱਟੇ ਸ਼ਾਮਲ ਹਨ ਜਿਸ 'ਚ ਹਰੇਕ ਮਾਮਲੇ 'ਚ ਲੱਖਾਂ ਯੂਰਾਂ ਦੀ ਕਮਾਈ ਕੀਤੀ ਗਈ। ਅਰਜਨਟੀਨਾ ਦੇ ਸਾਬਕਾ ਖਿਡਾਰੀ ਮਾਰਕੋ ਟੁੰਗੇਲਿਟੀ ਨੇ ਦਾਅਵਾ ਕੀਤਾ ਸੀ ਕਿ ਸੱਟੇਬਾਜ਼ਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਸ ਨੇ ਕਿਹਾ ਕਿ ਵਿਸ਼ਵ ਰੈਂਕਿੰਗ 'ਚ ਚੋਟੀ ਦੇ 50 'ਚ ਸ਼ਾਮਲ ਪੇਸ਼ੇਵਰ ਖਿਡਾਰੀਆਂ ਨੇ ਮੈਚ ਫਿਕਸ ਕੀਤੇ ਹਨ। ਇਹ ਸਾਰਾ ਕੁਝ ਪੜਾਵਾਂ 'ਚ ਹੁੰਦਾ ਹੈ।

Tarsem Singh

This news is Content Editor Tarsem Singh