ਟੈਨਿਸ ਪਲੇਅਰ ਸਿਮੋਨਾ ਹਾਲੇਪ ਦਾ ਸਟਾਈਲ ਮੇਰੇ ਵਰਗਾ : ਜਸਟਿਨ ਹੇਨਿਨ

05/22/2019 7:28:38 PM

ਨਵੀਂ ਦਿੱਲੀ : ਬੈਲਜੀਅਨ ਪਲੇਅਰ ਜਸਟਿਨ ਹੇਨਿਨ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਸਿਮੋਨਾ ਹਾਲੇਪ ਇਸ ਤਰ੍ਹਾਂ ਦੀ ਪਲੇਅਰ ਹੈ ਜੋ ਉਸ ਨੂੰ ਲਗਦਾ ਹੈ ਉਸੇ ਦੀ ਤਰ੍ਹਾਂ ਖੇਡਦੀ ਹੈ। 7 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਜਸਟਿਨ ਨੇ ਕਿਹਾ ਕਿ ਇਹ ਨਵੀਂ ਜੈਨਰੇਸ਼ਨ ਹੈ। ਸਾਨੂੰ ਇਸ ਨੂੰ ਸਵੀਕਾਰ ਕਰਨਾ ਹੋਵੇਗਾ। ਇਹ ਬਿਲਕੁਲ ਅਲੱਗ ਹੈ। ਹਾਲੇਪ ਇਸ ਜਨਰੇਸ਼ਨ ਦੀ ਇਕ ਕੁੜੀ ਹੈ। ਹਾਲਾਂਕਿ ਓਸਾਕਾ ਅਤੇ ਮੁਗੁਰੂਜ਼ਾ ਇਸ ਤਰ੍ਹਾਂ ਦੀ ਖਿਡਾਰਨ ਹੈ ਜੋ ਚੰਗਾ ਖੇਡ ਰਹੀ ਹੈ ਪਰ ਹਾਲੇਪ ਨੇ ਆਪਣੀ ਖੇਡ ਵਿਚ ਕਾਫੀ ਫਰਕ ਸਾਬਿਤ ਕੀਤਾ ਹੈ। ਉਹ ਕਾਫੀ ਮਿਹਨਤੀ ਹੈ। ਮੈਨੂੰ ਪਤਾ ਹੈ ਕਿ ਉਹ ਮੇਰੀ ਬਹੁਤ ਵੱਡੀ ਫੈਨ ਹੈ। ਸ਼ਾਇਦ ਇਸ ਲਈ ਉਹ ਮੇਰੇ ਵੱਲ ਦੇਖਦੀ ਰਹੀ ਹੈ ਕਿ ਮੈਂ ਕਿਵੇਂ ਖੇਡਦੀ ਸੀ। ਮੈਨੂੰ ਯਕੀਨ ਹੈ ਕਿ ਉਹ ਇਕ ਦਿਨ ਗਰੈਂਡ ਸਲੈਮ ਜਿੱਤੇਗੀ। ਇਸ ਦੇ ਲਈ ਉਸ ਨੂੰ ਥੋੜਾ ਸਬਰ ਵਰਤਣ ਦੀ ਜਰੂਰਤ ਹੈ। ਮੈਂ ਉਸ ਨੂੰ ਫਰਾਂਸ ਵਿਚ ਹੋਏ ਫੇਡ ਕੱਪ ਵਿਚ ਦੇਖਿਆ ਸੀ। ਉਹ ਸ਼ਾਨਦਾਰ ਹੈ। ਹੈਨਿਨ ਨੇ ਕਿਹਾ ਕਿ ਜਦੋਂ ਤੁਸੀਂ ਕਿਸੇ ਟੂਰਨਾਮੈਂਟ ਦੀ ਸ਼ੁਰੂਆਤ ਕਰਦੇ ਹਾਂ ਤਾਂ ਤੁਹਾਨੂੰ ਪਹਿਲਾਂ ਤੋਂ ਜ਼ਿਆਦਾ ਸੰਯਮ ਵਰਤਣ ਦੀ ਜਰੂਰਤ ਹੁੰਦੀ ਹੈ। 

ਹਾਲੇਪ ਵਿਚ ਜੋ ਦਿਸਿਆ ਹੈ, ਮੈਨੂੰ ਲਗਦਾ ਹੈ ਕਿ ਉਹ ਕੁੱਝ-ਕੁੱਝ ਮੇਰੇ ਵਰਗਾ ਹੀ ਹੈ। ਮੈਂ ਕਦੇ ਵੀ ਅਟੈਕਿੰਗ ਪਲੇਅਰ ਨਹੀਂ ਰਹੀ। ਮੇਰੀ ਸਭ ਤੋਂ ਮਜ਼ਬੂਤ ਚੀਜ਼ ਡਿਫੈਂਸ ਰਹਿੰਦੀ ਸੀ। ਹਾਲੇਪ ਵੀ ਇਸੇ ਤਰ੍ਹਾਂ ਦੀ ਹੈ। ਦੱਸ ਦੇਈਏ ਕਿ ਰੋਮਾਨੀਆ ਦੀ ਹਾਲੇਪ ਉਨ੍ਹਾਂ ਟੈਨਿਸ ਪਲੇਅਰਸ ਵਿਚੋਂ ਇਕ ਹੈ ਜਿਸ ਨੇ ਵਿਲੀਅਮਸ ਭੈਣਾ ਦਾ ਘਮੰਡ ਤੋੜਿਆ ਸੀ। 5 ਫੁੱਟ 6 ਇੰਚ ਦੀ ਇਸ ਪਲੇਅਰ ਨੇ 2017 ਵਿਚ ਮਹਿਲਾ ਟੈਨਿਸ ਰੈਂਕਿੰਗ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ। ਅਜੇ ਉਹ ਤੀਜੇ ਨੰਬਰ 'ਤੇ ਚੱਲ ਰਹੀ ਹੈ।