ਟੈਨਿਸ : ਅੰਕਿਤਾ ਤੇ ਨਾਗਲ ਪਹਿਲੇ ਦੌਰ ''ਚ ਬਾਹਰ

07/23/2019 11:50:25 PM

ਨਵੀਂ ਦਿੱਲੀ— ਭਾਰਤ ਦੇ ਸਿੰਗਲ ਖਿਡਾਰੀ ਅੰਕਿਤਾ ਰੈਨਾ ਤੇ ਸੁਮਿਤ ਨਾਗਲ ਮੰਗਲਵਾਰ ਨੂੰ ਅਲੱਗ-ਅਲੱਗ ਟੂਰਨਾਮੈਂਟ 'ਚ ਪਹਿਲੇ ਦੌਰ 'ਚੋਂ ਬਾਹਰ ਹੋ ਗਏ। ਦੇਸ਼ ਦੀ ਨੰਬਰ ਇਕ ਮਹਿਲਾ ਖਿਡਾਰਨ ਅੰਕਿਤਾ ਬਾਲਿਟਕ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਆਸਾਨੀ ਨਾਲ ਹਾਰ ਗਈ। ਲਾਟਵਿਆ ਦੇ ਜੁਰਮਾਲਾ 'ਚ ਉਸ ਨੂੰ ਪੈਟ੍ਰਿਸਿਆ ਮਾਰੀਆ ਟਿਕ ਦੇ ਹੱਥੋਂ 2-6, 1-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਮੈਚ 64 ਮਿੰਟ ਤਕ ਚੱਲਿਆ। ਪਿਛਲੇ 2 ਮਹੀਨੇ ਤੋਂ ਵਧੀਆ ਫਾਰਮ 'ਚ ਚੱਲ ਰਹੀ ਨਾਗਲ ਨੂੰ ਹੈਮਬਰਗ ਯੂਰਪੀਅਨ ਓਪਨ ਦੇ ਪਹਿਲੇ ਦੌਰ 'ਚ ਕਦੀ ਚੋਟੀ ਦਸ 'ਚ ਸ਼ਾਮਿਲ ਰਹੇ ਰਿਚਰਡ ਗਾਸਕੇਟ ਤੋਂ 2-6, 6-7(2) ਨਾਲ ਹਾਰ ਝੱਲਣੀ ਪਈ। ਨਾਗਲ ਪਹਿਲੀ ਵਾਰ ਏ. ਟੀ. ਪੀ. 500 ਟੂਰਨਾਮੈਂਟ ਦੇ ਮੁੱਖ ਡਰਾਅ 'ਚ ਖੇਡ ਰਹੇ ਸਨ।

Gurdeep Singh

This news is Content Editor Gurdeep Singh