ਕੋਰੋਨਾ ਖ਼ਿਲਾਫ਼ ਜੰਗ ’ਚ ਅੱਗੇ ਆਏ ਸਚਿਨ ਤੇਂਦੁਲਕਰ, ਦਾਨ ਕੀਤੇ 1 ਕਰੋੜ ਰੁਪਏ

04/30/2021 1:36:13 PM

ਨਵੀਂ ਦਿੱਲੀ (ਭਾਸ਼ਾ) : ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀਰਵਾਰ ਨੂੰ ਕੋਵਿਡ-19 ਮਰੀਜ਼ਾਂ ਲਈ ਆਕਸੀਜਨ ਕੰਸਨਟ੍ਰੇਟਰਸ ਖ਼ਰੀਦਣ ਦੇ ਇਰਾਦੇ ਨਾਲ 1 ਕਰੋੜ ਰੁਪਏ ਦਾਨ ਕੀਤੇ। ਤੇਂਦੁਲਕਰ ਨੇ ਉਸ ਸਮੇਂ ਇਹ ਰਾਸ਼ੀ ਦਾਨ ਦਿੱਤੀ ਹੈ, ਜਦੋਂ ਦੇਸ਼ ਇਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ। ਭਾਰਤ ਵਿਚ ਕੋਵਿਡ-19 ਪੀੜਤਾਂ ਦੀ ਸੰਖਿਆ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਬੁੱਧਵਾਰ ਨੂੰ ਇਕ ਦਿਨ ਵਿਚ ਸਭ ਤੋਂ ਜ਼ਿਆਦਾ 3 ਲੱਖ 79  257 ਨਵੇਂ ਮਾਮਲੇ ਸਾਹਮਣੇ ਆਏ। ਇਸ ਸੰਕਟ ਨਾਲ ਦੇਸ਼ ਦੀ ਸਿਹਤ ਪ੍ਰਣਾਲੀ ਵੀ ਜੂਝ ਰਹੀ ਹੈ ਅਤੇ ਪੀੜਤਾਂ ਲਈ ਆਕਸੀਜਨ ਅਤੇ ਮਹੱਤਵਪੂਰਨ ਦਵਾਈਆਂ ਦੀ ਵਿਵਸਥਾ ਨਹੀਂ ਹੋ ਪਾ ਰਹੀ ਹੈ।

ਇਹ ਵੀ ਪੜ੍ਹੋ : ਕ੍ਰਿਕਟਰ ਮੁਹੰਮਦ ਸ਼ਮੀ ਦੇ ਸਾਲੇ ਦੀ ਕੋਰੋਨਾ ਨਾਲ ਮੌਤ, ਹਸੀਨ ਜਹਾਂ ਨੇ ਹਸਪਤਾਲ ’ਤੇ ਲਾਏ ਗੰਭੀਰ ਦੋਸ਼

 

ਆਕਸੀਜਨ ਕੰਸਨਟ੍ਰੇਟਰਸ ਮਸ਼ੀਨ ਆਯਾਤ ਕਰਨ ਅਤੇ ਇਸ ਨੂੰ ਜ਼ਰੂਤਮੰਦ ਹਸਪਤਾਲਾਂ ਵਿਚ ਦਾਨ ਕਰਨ ਲਈ ਦਿੱਲੀ-ਐਨ.ਸੀ.ਆਰ. ਸਥਿਤ ਕਾਰੋਬਾਰੀਆਂ ਦੀ ਫੰਡ ਜੁਟਾਉਣ ਦੀ ਪਹਿਲ ਮਿਸ਼ਨ ਆਕਸੀਜਨ ਨੇ ਬਿਆਨ ਵਿਚ ਕਿਹਾ, ‘ਉਨ੍ਹਾਂ ਦਾ (ਤੇਂਦੁਲਕਰ ਦਾ) ਮਿਸ਼ਨ ਆਕਸੀਜਨ ਨੂੰ ਦਾਨ ਦਿਲ ਨੂੰ ਛੂਹ ਲੈਣ ਵਾਲਾ ਹੈ ਜੋ ਜ਼ਰੂਰਤ ਦੇ ਸਮੇਂ ਦੇਸ਼ ਭਰ ਦੇ ਹਸਪਤਾਲਾਂ ਲਈ ਜੀਵਨ ਰੱਖਿਅਕ ਆਕਸੀਜਨ ਕੰਸਨਟ੍ਰੇਟਰਸ ਖ਼ਰੀਦਣ ਅਤੇ ਮੁਹੱਈਆ ਕਰਾਉਣ ਲਈ ਕੰਮ ਕਰ ਰਿਹਾ ਹੈ।’ ਇਸ ਘਾਤਕ ਵਾਇਰਸ ਨਾਲ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਖ਼ੁਦ ਵੀ ਹਸਪਤਾਲ ਵਿਚ ਕੁੱਝ ਸਮਾਂ ਬਿਤਾਉਣ ਵਾਲੇ ਮੁੰਬਈ ਦੇ 48 ਸਾਲ ਦੇ ਤੇਂਦੁਲਕਰ ਨੇ ਟਵਿਟਰ ਜ਼ਰੀਏ ਇਸ ਪਹਿਲ ਦੀ ਸ਼ਲਾਘਾ ਕੀਤੀ। ਤੇਂਦੁਲਕਰ ਨੇ ਆਪਣੇ ਟਵਿਟਰ ਹੈਂਡਲ ’ਤੇ ਲਿਖਿਆ, ‘ਕੋਵਿਡ ਦੀ ਦੂਜੀ ਲਹਿਰ ਨੇ ਸਾਡੀ ਸਿਹਤ ਪ੍ਰਣਾਲੀ ਨੂੰ ਬੇਹੱਦ ਦਬਾਅ ਵਿਚ ਪਾ ਦਿੱਤਾ ਹੈ। ਕੋਵਿਡ ਦੇ ਗੰਭੀਰ ਮਰੀਜ਼ਾਂ ਨੂੰ ਵੱਡੀ ਗਿਣਤੀ ਵਿਚ ਆਕਸੀਜਨ ਮੁਹੱਹੀਆ ਕਰਾਉਣਾ ਸਮੇਂ ਦੀ ਜ਼ਰੂਰਤ ਹੈ।’

ਇਹ ਵੀ ਪੜ੍ਹੋ : IPL 2021: ਰਾਜਸਥਾਨ ਰਾਇਲਜ਼ ਨੇ ਭਾਰਤ ਦੀ ਮਦਦ ਲਈ ਕੋਵਿਡ ਰਾਹਤ ਫੰਡ ’ਚ ਦਾਨ ਕੀਤੇ 7.5 ਕਰੋੜ ਰੁਪਏ

ਉਨ੍ਹਾਂ ਕਿਹਾ, ‘ਇਹ ਦਿਲ ਨੂੰ ਛੂਹਨ ਵਾਲਾ ਹੈ ਕਿ ਕਿਵੇਂ ਲੋਕ ਇਸ ਸਮੇਂ ਮਦਦ ਲਈ ਅੱਗੇ ਆ ਰਹੇ ਹਨ। 250 ਤੋਂ ਜ਼ਿਆਦਾ ਨੌਜਵਾਨ ਕਾਰੋਬਾਰੀਆਂ ਦੇ ਸਮੂਹ ਨੇ ਆਕਸੀਜਨ ਕੰਸਨਟ੍ਰੇਟਰਸ ਖ਼ਰੀਦਣ ਅਤੇ ਇਸ ਨੂੰ ਦੇਸ਼ ਭਰ ਦੇ ਹਸਪਤਾਲਾਂ ਨੂੰ ਦਾਨ ਵਿਚ ਦੇਣ ਦੇ ਇਰਾਦੇ ਨਾਲ ਫੰਡ ਜੁਟਾਉਣ ਲਈ ਮਿਸ਼ਨ ਆਕਸੀਜਨ ਸ਼ੁਰੂ ਕੀਤਾ ਹੈ।’ ਤੇਂਦੁਲਕਰ ਨੇ ਕਿਹਾ ਕਿ ਜਦੋਂ ਉਹ ਪਾਤਰ ਹੋਣਗੇ ਤਾਂ ਪਲਾਜ਼ਮਾ ਵੀ ਦੇਣਗੇ।

ਇਹ ਵੀ ਪੜ੍ਹੋ : ਕੋਰੋਨਾ ਅੱਗੇ ਬੇਵੱਸ ਹੋਈ ਮੋਦੀ ਸਰਕਾਰ, ਬਦਲਣੀ ਪਈ 16 ਸਾਲ ਪੁਰਾਣੀ ਨੀਤੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry