ਸਚਿਨ ਨੇ ਆਪਣੇ ਬੇਟੇ ਦੇ ਕੱਟੇ ਵਾਲ, ਕਿਹਾ- ਪਿਤਾ ਨੂੰ ਸਭ ਕਰਨਾ ਪੈਂਦਾ ਹੈ

05/19/2020 8:19:38 PM

ਮੁੰਬਈ— ਸੋਸ਼ਲ ਮੀਡੀਆ 'ਤੇ ਸਚਿਨ ਤੇਂਦੁਲਕਰ ਦਾ ਨਵਾਂ ਅੰਦਾਜ਼ ਸਾਹਮਣੇ ਆਇਆ ਹੈ। ਇਸ 'ਚ ਉਹ ਆਪਣੇ ਬੇਟੇ ਅਰਜੁਨ ਤੇਂਦੁਲਕਰ ਨੂੰ ਨਵਾਂ ਹੇਅਰ ਸਟਾਈਲ ਦਿੰਦੇ ਨਜ਼ਰ ਆ ਰਹੇ ਹਨ। ਸਚਿਨ ਨੇ ਇਸਦਾ ਵੀਡੀਓ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਸਚਿਨ ਨੂੰ ਬੱਲੇਬਾਜ਼ੀ ਦੀ ਯੋਗਤਾ ਦੇ ਲਈ ਮਾਸਟਰ ਬਲਾਸਟਰ ਕਿਹਾ ਜਾਂਦਾ ਹੈ। ਇਸ ਦੌਰਾਨ ਅਰਜੁਨ ਮੁੱਖ ਤੌਰ 'ਤੇ ਗੇਂਦਬਾਜ਼ ਹੈ। ਅੰਡਰ-19 ਕ੍ਰਿਕਟ 'ਚ ਮਿਡਲ ਆਰਡਰ 'ਚ ਬੱਲੇਬਾਜ਼ੀ ਕਰਦੇ ਹਨ। ਇਸ ਸਮੇਂ ਕੋਰੋਨਾ ਵਾਇਰਸ ਦੇ ਚੱਲਦੇ ਖੇਡ ਗਤੀਵਿਧੀਆਂ ਸਮੇਤ ਸਾਰੀਆਂ ਖੇਡਾਂ 'ਤੇ ਰੋਕ ਲੱਗੀ ਹੋਈ ਹੈ। 

 
 
 
 
 
View this post on Instagram
 
 
 
 
 
 
 
 
 

As a father you need to do everything, be it playing games with your kids, gyming with them or for that matter cutting their hair. However the haircut 💇‍♂️ turns out you’ll always be handsome @arjuntendulkar24 😀 Special thanks to my salon assistant @saratendulkar

A post shared by Sachin Tendulkar (@sachintendulkar) on May 19, 2020 at 4:17am PDT


ਸਚਿਨ ਤੇਂਦੁਲਕਰ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਨਜ਼ਰ ਆ ਰਹੇ ਹਨ। ਇਸ ਮੌਕੇ ਦਾ ਫਾਇਦਾ ਸਚਿਨ ਨੇ ਵੀ ਉਠਾਇਆ ਹੈ। ਬੇਟੇ ਅਰਜੁਨ ਦਾ ਹੇਅਰਕਟ ਕੀਤਾ। ਇਸ ਦਾ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ। ਕੈਪਸ਼ਨ 'ਚ ਲਿਖਿਆ- ਪਿਤਾ ਦੇ ਤੌਰ 'ਤੇ ਸਾਨੂੰ ਸਭ ਕਰਨਾ ਪੈਂਦਾ ਹੈ। ਉਸਦੇ ਨਾਲ ਜਿਮ ਕਰਨਾ ਹੋਵੇ, ਖੇਡਣਾ ਹੋਵੇ ਜਾਂ ਫਿਰ ਉਸਦੇ ਵਾਲ ਕੱਟਣੇ ਹੋਣ। ਸਚਿਨ ਨੇ ਅਰਜੁਨ ਨੂੰ ਹੇਅਰਕਟ ਤੋਂ ਬਾਅਦ ਹੈਂਡਸਮ ਬਣਾਇਆ। ਨਾਲ ਹੀ ਬੇਟੀ ਸਾਰਾ ਤੇਂਦੁਲਕਰ ਨੂੰ ਆਪਣਾ ਸੈਲੂਨ ਸਹਾਇਕ ਬਣਾਇਆ।

Gurdeep Singh

This news is Content Editor Gurdeep Singh