ਤੇਂਦੁਲਕਰ, ਕੋਹਲੀ ਨੇ ਦਿੱਤੀ ਮਿਤਾਲੀ ਨੂੰ ਵਧਾਈ

07/12/2017 11:38:28 PM

ਨਵੀਂ ਦਿੱਲੀ— ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਸਮੇਤ ਕਈ ਚੋਟੀ ਦੇ ਭਾਰਤੀ ਕ੍ਰਿਕਟਰਾਂ ਨੇ ਮਿਤਾਲੀ ਰਾਜ ਨੂੰ ਵਧਾਈ ਦਿੱਤੀ ਜੋ ਮਹਿਲਾਵਾਂ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਖਿਡਾਰਨ ਬਣ ਗਈ ਹੈ। ਤੇਂਦੁਲਕਰ ਨੇ ਟਵੀਟ ਕੀਤਾ ਹੈ ਕਿ ਵਧਾਈ ਏ.ਐੱਮ.ਰਾਜ03, ਮਹਿਲਾਵਾਂ ਦੇ ਵਨ ਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਖਿਡਾਰਨ ਦੇ ਲਈ ਇਹ ਬਹੁਤ ਵੱਡੀ ਉਪਲੰਬਧੀ ਹੈ। ਅੱਜ ਵੀ ਸ਼ਾਨਦਾਰ ਪਾਰੀ ਖੇਡੀ। ਉਮੇਸ਼ ਯਾਦਵ ਅਤੇ ਅਜਿੰਕਿਆ ਰਹਾਣੇ ਨੇ ਵੀ ਵਧਾਈ ਦਿੱਤੀ ਹੈ।