ਜਿੱਤ ਤੋਂ ਬਾਅਦ ਅੱਖਾਂ ''ਚ ਹੰਝੂ ਆਉਣਾ ਸੁਭਾਵਿਕ : ਨਾਓਮੀ

09/17/2018 4:18:36 PM

ਟੋਕਿਓ : ਅਮਰੀਕੀ ਓਪਨ ਦੀ ਜੇਤੂ ਨਾਓਮੀ ਓਸਾਕਾ ਨੇ ਸੋਮਵਾਰ ਨੂੰ ਕਿਹਾ ਕਿ ਇਸ ਖਿਤਾਬ ਨੂੰ ਜਿੱਤਣ ਤੋਂ ਬਾਅਦ ਉਸ ਦੀ ਅੱਖਾਂ ਵਿਚ ਹੰਝੂ ਆਉਣਾ ਕੁਦਰਤੀ ਪ੍ਰਤੀਕਿਰਿਆ ਸੀ। ਨਿਊਯਾਰਕ ਵਿਖੇ ਹਾਲ ਹੀ 'ਚ ਹੋਏ ਫਾਈਨਲ ਤੋਂ ਬਾਅਦ 20 ਸਾਲਾਂ ਜਾਪਾਨ ਦੀ ਇਸ ਖਿਡਾਰਨ ਨੇ ਸੇਰੇਨਾ ਵਿਲੀਅਮਸ ਨੂੰ 6-2, 6-4 ਨਾਲ ਹਰਾਇਆ ਸੀ। ਇਸ ਵਿਵਾਦਿਤ ਮੈਚ ਤੋਂ ਵਿਚ ਸੇਰੇਨਾ ਨੇ ਚੇਅਰ ਅੰਪਾਇਰ ਕਾਰਲੋਸ ਰਾਮੋਸ ਨੂੰ 'ਚੋਰ' ਕਹਿ ਦਿੱਤਾ ਸੀ। ਅਮਰੀਕੀ ਓਪਨ ਵਿਚ ਜਿੱਤ ਤੋਂ ਬਾਅਦ ਨਾਓਮੀ ਦੀਆਂ ਅੱਖਾਂ ਵਿਚ ਹੰਝੂ ਆਉਣ ਤੋਂ ਬਾਅਦ ਅਜਿਹੇ ਕਿਆਸ ਲਗਾਏ ਗਏ ਕਿ ਇਸ ਗੱਲ ਨਾਲ ਦੁਖੀ ਹੈ ਕਿ ਉਸ ਦੀ ਪਹਿਲੀ ਗ੍ਰੈਂਡਸਲੈਮ ਜਿੱਤ ਤੋਂ ਵੱਧ ਸੁਰਖੀਆਂ ਵਿਰੋਧੀ ਖਾਡਰਨ ਸੇਰੇਨਾ ਨੇ ਕੋਰਟ ਵਿਚ ਵਰਤਾਅ ਨਾਲ ਬਟੋਰੀਆਂ।

ਨਾਓਮੀ ਨੇ ਕਿਹਾ, ''ਮੈਨੂੰ ਲਗਦਾ ਹੈ ਜ਼ਰੂਰਤ ਤੋਂ ਵੱਧ ਭਾਵਨਾਵਾਂ ਦੇ ਬਾਹਰ ਆਉਣ ਕਾਰਨ ਅਜਿਹਾ ਹੋਇਆ। ਉਸ ਸਮੇਂ ਮੈਂ ਕੁਝ ਸਮਝ ਨਹੀਂ ਸਕੀ, ਮੈਂ ਬਹੁਤ ਖੁਸ਼ ਸੀ। ਨਵੀਂ ਰੈਂਕਿੰਗ ਵਿਚ 19ਵੇਂ ਸਥਾਨ ਤੋਂ 7ਵੇਂ ਸਥਾਨ 'ਤੇ ਪਹੁੰਚੀ ਇਸ ਖਿਡਾਰਨ ਨੇ ਕਿਹਾ, ''ਮੈਂ ਧੰਨਵਾਦੀ ਹਾਂ ਕਿ ਲੋਕਾਂ ਨੇ ਮੇਰੇ ਪ੍ਰਤੀ ਹਮਦਰਦੀ ਦਿਖਾਈ। ਮੈਨੂੰ ਲਗਦਾ ਹੈ ਕਿ ਉੱਥੇ ਕੁਝ ਵੀ ਨਾਰਾਜ਼ ਹੋਣ ਵਾਲਾ ਨਹੀਂ ਸੀ।