ਟੀਮ ਨੂੰ ਲੈ ਡੁੱਬਿਆ, ਕਪਤਾਨ ਦਾ ਉੱਚ ਆਤਮਵਿਸ਼ਵਾਸ : ਕੋਚ

08/23/2018 9:38:55 PM

ਜਕਾਰਤਾ— ਭਾਰਤੀ ਕਬੱਡੀ ਕੋਚ ਰਾਮ ਮੇਹਰ ਸਿੰਘ ਨੇ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਦੀ ਦੌੜ ਤੋਂ ਬਾਹਰ ਹੋਣ 'ਤੇ ਅੱਜ ਇੱਥੇ 'ਬਹੁਤ ਵੱਡੀ ਹਾਰ' ਕਰਾਰ ਦਿੰਦੇ ਹੋਏ ਕਪਤਾਨ ਅਜੇ ਠਾਕੁਰ ਦੇ ਉੱਚ ਆਤਮਵਿਸ਼ਵਾਸ ਦੇ ਲਈ ਆਲੋਚਨਾ ਕੀਤੀ। 7 ਵਾਰ ਦੇ ਚੈਂਪੀਅਨ ਭਾਰਤ ਨੂੰ ਸੈਮੀਫਾਈਨਲ 'ਚ ਅੱਜ ਇੱਥੇ ਈਰਾਨ ਹੱਥੋਂ 18-27 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਕੋਚ ਨੇ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਕਪਤਾਨ ਦੇ ਅਤਿ ਆਤਮਵਿਸ਼ਵਾਸ ਦੇ ਕਾਰਨ ਮੈਚ ਹਾਰੇ। ਸੱਟ ਤੇ ਸੁਪਰਟੈਕਲ ਨੇ ਵੀ ਆਪਣੀ ਭੂਮੀਕਾ ਨਿਭਾਈ।


ਕਪਤਾਨ ਠਾਕੁਰ ਦੇ ਮੈਚ ਦੌਰਾਨ ਸੱਟ ਲੱਗ ਗਈ, ਜਿਸ ਨਾਲ ਭਾਰਤ ਦੇ ਲਈ ਚੁਣੌਤੀ ਸਖਤ ਹੋ ਗਈ। ਭਾਰਤ ਦੀ ਹਾਰ ਸੋਸ਼ਲ ਮੀਡੀਆ 'ਤੇ ਵੀ ਚਰਚਾ ਦਾ ਵਿਸ਼ਾ ਬਣ ਗਈ। ਰਾਮ ਮੇਹਰ ਸਿੰਘ ਨੇ ਕਿਹਾ ਇਹ ਬਹੁਤ ਵੱਡੀ ਹਾਰ ਹੈ ਤੇ ਸਾਨੂੰ ਇਸ ਨੂੰ ਸਵਿਕਾਰ ਕਰਨਾ ਹੋਵੇਗਾ। ਸਾਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਈਰਾਨ ਸਾਡੇ ਨਾਲੋਂ ਬਹੁਤ ਵਧੀਆ ਖੇਡਿਆ। ਮੈਨੇਜਰ ਰਾਮਵੀਰ ਖੋਖਰ ਨੇ ਕਿਹਾ ਮੈਚ ਸਾਡੇ ਹੱਕ 'ਚ ਸੀ ਤੇ ਅਸੀਂ ਜਿੱਤ ਸਕਦੇ ਸੀ।