ਟੀਮ ਇੰਡੀਆ ਆਪਣੀ ਲੈਅ 'ਚ ਖੇਡੇਗੀ ਤਾਂ ਪਾਕਿਸਤਾਨ ਤੋਂ ਜਿੱਤੇਗੀ : ਸਚਿਨ

06/15/2019 6:56:20 PM

ਮਾਨਚੈਸਟਰ— ਭਾਰਤ ਦੇ ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਨੇ ਕਿਹਾ ਕਿ ਪਾਕਿਸਤਾਨ ਆਪਣੇ ਦਿਨ ਬੇਸ਼ੱਕ ਇਕ ਖਤਰਨਾਕ ਟੀਮ ਹੈ ਪਰ ਟੀਮ ਇੰਡੀਆ ਜੇਕਰ ਆਪਣੀ ਲੈਅ ਨਾਲ ਖੇਡਦੀ ਹੈ ਤਾਂ ਉਹ ਪਾਕਿਸਤਾਨ ਨੂੰ ਹਰਾ ਸਕਦੀ ਹੈ। ਸਚਿਨ ਨੇ ਕਿਹਾ, ''ਪਾਕਿਸਤਾਨ ਨਾਲ ਮੁਕਾਬਲਾ ਹਮੇਸ਼ਾ ਚਰਚਾ ਵਿਚ ਰਹਿੰਦਾ ਹੈ ਤੇ ਇਸ 'ਤੇ ਮਹੀਨਿਆਂ ਪਹਿਲਾਂ ਗੱਲ ਸ਼ੁਰੂ ਹੋ ਜਾਂਦੀ ਹੈ। ਜਦੋਂ ਅਸੀਂ 2003 ਦੇ ਵਿਸਵ ਕੱਪ ਵਿਚ ਪਾਕਿਸਤਾਨ ਨਾਲ ਖੇਡੇ ਸੀ ਤਾਂ ਉਸ਼ ਤੋਂ ਇਕ ਸਾਲ ਪਹਿਲਾਂ ਹੀ ਇਸ ਮੁਕਾਬਲੇ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ। ਲੋਕਾਂ ਦਾ ਇਹ ਮੰਨਣਾ ਹੁੰਦਾ ਹੈ ਕਿ ਉਸ਼ਦੀ ਟੀਮ ਹਰ ਹਾਲ ਵਿਚ ਜਿੱਤੇ। ਹਾਲਾਂਕਿ ਖਿਡਾਰੀ ਇਸ ਨਜ਼ਰੀਏ ਨਾਲ ਨਹੀਂ ਸੋਚਦੇ। ਉਹ ਆਪਣਾ ਪ੍ਰਦਰਸ਼ਨ ਕਰਨ ਲਈ ਮੈਦਾਨ 'ਤੇ ਉਤਰਦੇ ਹਨ।''