ਸ਼੍ਰੀਲੰਕਾ ਖਿਲਾਫ ਅੱਜ ਤਕ ਇਕ ਵੀ ਟੀ-20 ਸੀਰੀਜ਼ ਨਹੀਂ ਹਾਰੀ ਟੀਮ ਇੰਡੀਆ, ਦੇਖੋ ਰਿਕਾਰਡਜ਼

01/05/2020 1:17:11 PM

ਸਪੋਰਟਸ ਡੈਸਕ— ਭਾਰਤ ਬਨਾਮ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ ਐਤਵਾਰ ਨੂੰ ਗੁਹਾਟੀ ਦੇ ਬਾਰਸਪਾਰਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਸਾਲ ਦਾ ਟੀਮ ਇੰਡੀਆ ਦਾ ਇਹ ਪਹਿਲਾ ਕ੍ਰਿਕਟ ਮੈਚ ਹੈ। ਅਜਿਹੇ 'ਚ ਵਿਰਾਟ ਬ੍ਰਿਗੇਡ ਜਿੱਤ ਦੇ ਨਾਲ ਇਸ ਸਾਲ ਦਾ ਆਗਾਜ਼ ਕਰਨਾ ਚਾਹੇਗੀ। ਹਾਲਾਂਕਿ ਕੋਹਲੀ ਐਂਡ ਕੰਪਨੀ ਲਈ ਇਹ ਇੰਨਾ ਸੌਖਾ ਨਹੀਂ ਹੋਵੇਗਾ। ਹਾਲਾਂਕਿ ਭਾਰਤ ਬਨਾਮ ਸ਼੍ਰੀਲੰਕਾ ਦਾ ਟੀ-20 ਰਿਕਾਰਡ ਵੇਖੀਏ ਤਾਂ ਟੀਮ ਇੰਡੀਆ ਦਾ ਪਲੜਾ ਹਮੇਸ਼ਾ ਭਾਰੀ ਰਹਿੰਦਾ ਹੈ।PunjabKesariਮੌਸਮ ਅਤੇ ਪਿੱਚ ਰਿਪੋਰਟ
ਗੁਹਾਟੀ 'ਚ ਵੱਧ ਤੋਂ ਵੱਧ  24 ਅਤੇ ਘੱਟ ਤੋਂ ਘੱਟ ਤੋਂ ਤਾਪਮਾਨ 13 ਡਿਗਰੀ ਸੈਲਸਿਅਸ ਰਹੇਗਾ। ਮੈਚ ਦੇ ਦੌਰਾਨ ਹੱਲਕੀ ਮੀਂਹ ਦੀ ਸੰਭਾਵਨਾ ਹੈ। ਇੱਥੇ ਹੁਣ ਤੱਕ ਹੋਏ 4 ਟੀ-20 ਮੈਚਾਂ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 2 ਅਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਵੀ 2 ਮੈਚ ਹੀ ਜਿੱਤੇ ਹਨ। ਇਸ ਮੈਦਾਨ 'ਤੇ ਪਹਿਲੀ ਪਾਰੀ 'ਚ ਔਸਤ ਸਕੋਰ 127 ਅਤੇ ਦੂਜੀ ਪਾਰੀ 'ਚ 118 ਰਿਹਾ ਹੈ।PunjabKesari

ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਹਨ ਕੁੱਲ 16 ਮੁਕਾਬਲੇ
ਇਸ ਮੈਦਾਨ 'ਚ ਭਾਰਤ ਬਨਾਮ ਸ਼੍ਰੀਲੰਕਾ ਵਿਚਾਲੇ ਹੋਣ ਵਾਲਾ ਪਹਿਲਾ ਟੀ-20 ਮੈਚ ਹੈ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੀ-20 ਮੈਚ ਸਾਲ 2009 'ਚ ਕੋਲੰਬੋ 'ਚ ਖੇਡਿਆ ਗਿਆ ਸੀ। ਪਿਛਲੇ 11 ਸਾਲਾਂ 'ਚ ਦੋਵਾਂ ਟੀਮਾਂ ਵਿਚਾਲੇ ਕੁਲ 16 ਮੈਚ ਖੇਡੇ ਜਾ ਚੁੱਕੇ ਹਨ। ਟੀਮ ਇੰਡੀਆ ਨੇ ਇਨਾਂ ਚੋਂ ਵਲੋਂ 11 ਮੁਕਾਬਲੇ ਜਿੱਤੇ, ਉਥੇ ਹੀ ਪੰਜ ਮੈਚ ਸ਼੍ਰੀਲੰਕਾ ਦੇ ਨਾਂ ਰਹੇ। ਟੀਮ ਇੰਡੀਆ ਜੇਕਰ ਇਸ ਟੀ-20 ਸੀਰੀਜ਼ ਦੇ ਸਾਰੇ ਤਿੰਨੋਂ ਮੈਚ ਜਿੱਤ ਲੈਂਦੀ ਹੈ, ਤਾਂ ਸ਼੍ਰੀਲੰਕਾ ਖਿਲਾਫ ਸਭ ਤੋਂ ਜ਼ਿਆਦਾ 14 ਮੈਚ ਜਿੱਤਣ ਵਾਲੀ ਟੀਮ ਬਣ ਜਾਵੇਗੀ।  ਦੋਵਾਂ ਟੀਮਾਂ ਵਿਚਾਲੇ ਹੁਣ ਤਕ ਕੁਲ 6 ਟੀ-20 ਸੀਰੀਜ਼ ਹੋਈਆਂ ਹਨ। ਭਾਰਤ ਨੂੰ 5 'ਚ ਜਿੱਤ ਮਿਲੀ ਹੈ, ਉਥੇ ਹੀ ਇਕ ਸੀਰੀਜ਼ ਡ੍ਰਾ 'ਤੇ ਖਤ‍ਮ ਹੋਈ ਹੈ। ਇਸ ਤੋ ਇਲਾਵਾ ਭਾਰਤੀ ਜ਼ਮੀਨ 'ਤੇ ਟੀਮ ਇੰਡੀਆ ਦਾ ਰਿਕਾਰਡ ਤਾਂ ਹੋਰ ਵੀ ਬਿਹਤਰ ਹੈ। ਸ਼੍ਰੀਲੰਕਾਈ ਟੀਮ ਭਾਰਤੀ ਜ਼ਮੀਨ 'ਤੇ ਚੌਥੀ ਵਾਰ ਟੀ-20 ਸੀਰੀਜ਼ ਖੇਡੇਗੀ। ਸਾਲ 2009 'ਚ ਸੀਰੀਜ਼ 1-1 ਦੇ ਬਾਰਬਰ 'ਤੇ ਖਤਮ ਹੋਈ ਸੀ। 2016 'ਚ ਟੀਮ ਇੰਡੀਆ ਨੇ 2-1 ਨਾਲ ਸ਼੍ਰੀਲੰਕਾਈ ਟੀਮ ਨੂੰ ਹਰਾ ਦਿੱਤਾ ਦਿੱਤਾ ਸੀ ਅਤੇ 2017 'ਚ ਟੀਮ ਇੰਡੀਅ ਨੇ 3-0 ਨਾਲ ਸੀਰੀਜ਼ ਜਿੱਤੀ ਸੀ। ਭਾਰਤ ਕੋਲ ਘਰੇਲੂ ਮੈਦਾਨ 'ਤੇ ਸ਼੍ਰੀਲੰਕਾ ਖਿਲਾਫ ਲਗਾਤਾਰ ਤੀਜੀ ਸੀਰੀਜ਼ ਜਿੱਤਣ ਦਾ ਇਕ ਹੋਰ ਵੱਡਾ ਮੌਕਾ ਹੈ।PunjabKesari
ਇਸ ਮੈਦਾਨ 'ਤੇ ਭਾਰਤ ਨੂੰ ਹੁਣ ਨਹੀਂ ਮਿਲੀ ਜਿੱਤ
ਗੁਹਾਟੀ ਦਾ ਬਾਰਸਪਾਰਾ ਕ੍ਰਿਕਟ ਸਟੇਡੀਅਮ ਆਸਾਮ ਰਾਜ 'ਚ ਸਥਿਤ ਨਵਾਂ ਕ੍ਰਿਕਟ ਮੈਦਾਨ ਹੈ। ਇਸ ਮੈਦਾਨ ਦਾ ਉਦਘਾਟਨ 2017 'ਚ ਹੋਇਆ ਸੀ। ਪਹਿਲਾ ਮੈਚ ਭਾਰਤ ਬਨਾਮ ਆਸਟਰੇਲੀਆ ਵਿਚਾਲੇ ਖੇਡਿਆ ਗਿਆ। ਇਹ ਉਹ ਟੀ-20 ਮੈਚ ਸੀ, ਜੋ ਟੀਮ ਇੰਡੀਆ ਲਈ ਕੌੜੀਆਂ ਯਾਦਾਂ ਛੱਡ ਗਿਆ। ਇਸ ਮੈਦਾਨ 'ਤੇ ਖੇਡੇ ਗਏ ਪਹਿਲੇਂ ਹੀ ਮੈਚ 'ਚ ਭਾਰਤ ਨੂੰ ਆਸਟਰੇਲਿਆ ਨੇ 8 ਵਿਕਟਾਂ ਨਾਲ ਹਰਾਇਆ ਸੀ।PunjabKesari
ਘਰੇਲੂ ਮੈਦਾਨ 'ਤੇ ਚਾਰ ਸਾਲ ਤੋਂ ਨਹੀਂ ਹਾਰੀ ਟੀਮ ਇੰਡੀਆ
ਟੀਮ ਇੰਡੀਆ ਆਪਣੇ ਘਰ 'ਤੇ ਸ਼੍ਰੀਲੰਕਾ ਖਿਲਾਫ 4 ਸਾਲ ਤੋਂ ਅਜੇਤੂ ਹੈ। ਘਰੇਲੂ ਮੈਦਾਨ 'ਤੇ ਭਾਰਤ ਨੂੰ ਆਖਰੀ ਟੀ-20 ਹਾਰ 2016 'ਚ ਮਿਲੀ ਸੀ। ਇਹ ਇਕ ਟਰਾਈ ਸੀਰੀਜ਼ ਸੀ, ਜਿਸ 'ਚ ਭਾਰਤ, ਬੰਗਲਾਦੇਸ਼ ਅਤੇ ਸ਼੍ਰੀਲੰਕਾਈ ਟੀਮ ਸ਼ਾਮਲ ਸੀ। ਫਰਵਰੀ 2016 'ਚ ਪੁਣੇ 'ਚ ਖੇਡੇ ਗਏ ਇਕ ਮੈਚ 'ਚ ਸ਼ਿਰੀਲੰਕਾ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ ਸੀ। ਘਰੇਲੂ ਮੈਦਾਨ 'ਤੇ ਭਾਰਤੀ ਟੀਮ ਦੀ ਸ਼੍ਰੀਲੰਕਾ ਖਿਲਾਫ ਇਹ ਆਖਰੀ ਟੀ-20 ਹਾਰ ਸੀ, ਇਸ ਤੋਂ ਬਾਅਦ ਮਹਿਮਾਨ ਭਾਰਤ ਨੂੰ ਕਦੇ ਨਹੀਂ ਹਰਾ ਸਕਿਆ।PunjabKesari ਲਗਾਤਾਰ 6 ਮੈਚਾਂ 'ਚ ਅਜੇਤੂ ਰਹੀ ਹੈ ਟੀਮ ਇੰਡੀਆ
ਪੁਣੇ ਦੀ ਹਾਰ ਤੋਂ ਬਾਅਦ ਸ਼੍ਰੀਲੰਕਾ ਨੇ ਭਾਰਤ 'ਚ ਟੀਮ ਇੰਡੀਆ ਖਿਲਾਫ ਕੁਲ 6 ਟੀ-20 ਖੇਡੇ ਜਿਸ 'ਚ ਇਕ ਵੀ ਮੈਚ ਨਹੀਂ ਜਿੱਤ ਸਕਿਆ। ਦੋਵਾਂ ਟੀਮਾਂ ਵਿਚਾਲੇ ਆਖਰੀ ਟੀ-20 ਮੁਕਾਬਲਾ ਸਾਲ 2018 'ਚ ਕੋਲੰਬੋ 'ਚ ਹੋਇਆ ਸੀ ਜਿਸ 'ਚ ਭਾਰਤ ਨੂੰ 6 ਵਿਕਟਾਂ ਨਾਲ ਜਿੱਤ ਮਿਲੀ ਸੀ। ਉਸ ਮੈਚ 'ਚ ਟੀਮ ਇੰਡੀਆ ਦੀ ਕਪਤਾਨੀ ਰੋਹਿਤ ਸ਼ਰਮਾ ਨੇ ਸਾਂਭੀ ਸੀ।PunjabKesari


Related News