ਭਾਰਤੀ ਮਹਿਲਾ ਟੀਮ ਨੇ ਵਿੰਡੀਜ਼ ਟੀਮ ਨੂੰ ਹਰਾ ਟੀ-20 ਸੀਰੀਜ਼ 'ਚ 5-0 ਨਾਲ ਹਰਾਇਆ

11/21/2019 6:04:47 PM

ਸਪੋਰਟਸ ਡੈਸਕ— ਭਾਰਤੀ ਮਹਿਲਾ ਕ੍ਰਿਕਟ ਟੀਮ ਇਨੀਂ ਦਿਨੀਂ ਵੈਸਟਇੰਡੀਜ਼ ਦੌਰੇ 'ਤੇ ਹੈ। ਮਹਿਲਾ ਕ੍ਰਿਕਟ ਟੀਮ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ 'ਚ 5-0 ਨਾਲ ਕਲੀਨ ਸਵੀਪ ਕਰ ਲਿਆ ਹੈ। ਸੀਰੀਜ਼ ਦਾ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਪ੍ਰੋਵਿੰਸ ਸਟੇਡੀਅਮ 'ਚ ਖੇਡਿਆ ਗਿਆ, ਜਿੱਥੇ ਭਾਰਤੀ ਮਹਿਲਾ ਟੀਮ ਨੇ 61 ਦੌੜਾਂ ਨਾਲ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਵਨ-ਡੇ ਸੀਰੀਜ਼ ਵੀ 2-1 ਨਾਲ ਆਪਣੇ ਨਾਂ ਕੀਤੀ ਸੀ।
ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ 'ਤੇ 134 ਦੌੜਾਂ ਦਾ ਸਕੋਰ ਬਣਾਇਆ। ਭਾਰਤੀ ਟੀਮ ਵਲੋਂ ਵੇਦਾ ਕ੍ਰਿਸ਼ਣਾਮੂਰਤੀ ਨੇ 48 ਗੇਂਦਾਂ 'ਤੇ ਅਜੇਤੂ 57 ਦੌੜਾਂ ਬਣਾਈਆਂ, ਜਿਸ ਦੌਰਾਨ ਉਸ ਨੇ ਚਾਰ ਚੌਕੇ ਵੀ ਲਾਏ। ਦੂਜੇ ਪਾਸੇ ਜੇਮਮਾਹ ਰੋਡ੍ਰਿਗਵੇਜ਼ ਨੇ 50 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਦੋਵਾਂ ਨੇ ਤੀਜੀ ਵਿਕਟ ਲਈ 117 ਦੌੜਾਂ ਜੋੜੀਆਂ ਅਤੇ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਵੈਸਟਇੰਡੀਜ਼ ਲਈ ਹੈਲੀ ਮੈਥਿਊਜ, ਕਪਤਾਨ ਅਨੀਸਾ ਮੁਹੰਮਦ ਅਤੇ ਆਲੀਆ ਐਲੀਨ ਦੇ ਨਾਂ ਇਕ ਇਕ ਵਿਕਟ ਰਹੀ।
ਇਸ ਬਾਅਦ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਨੂੰ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ 'ਤੇ 73 ਦੌੜਾਂ 'ਤੇ ਰੋਕ ਦਿੱਤਾ। ਉਸ ਦੇ ਅੱਧੇ ਬੱਲੇਬਾਜ਼ ਸਿਰਫ 53 ਦੌੜਾਂ 'ਤੇ ਹੀ ਆਊਟ ਹੋ ਗਏ। ਮੇਜ਼ਬਾਨ ਟੀਮ ਦੀ ਓਪਨਰ ਕਾਈਸ਼ੋਨਾਂ ਨੇ ਸਭ ਤੋਂ ਵੱਧ 22 ਦੌੜਾਂ ਬਣਾਈਆਂ ਅਤੇ ਸ਼ੌਮਾਨੇ ਕੈਂਪਬੇਲ ਨੇ19 ਦੌੜਾਂ ਬਣਾ ਕੇ ਅਜੇਤੂ ਰਹੀ। ਬਾਕੀ ਦੇ ਬੱਲੇਬਾਜ਼ ਦਹਾਈ ਦੇ ਅੰਕੜੇ ਤਕ ਵੀ ਨਹੀਂ ਪਹੁੰਚ ਸਕੇ। ਭਾਰਤੀ ਮਹਿਲਾ ਟੀਮ ਵਲੋਂ ਆਫ ਸਪਿਨਰ ਅਨੁਜਾ ਪਾਟਿਲ ਨੇ 3 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ, ਜਦਕਿ ਰਾਧਾ ਯਾਦਵ ਪੂਨਮ ਯਾਦਵ ਪੂਜਾ ਵਸਤ੍ਰਕਾਰ ਅਤੇ ਹਰਲੀਨ ਦਿਓਲ ਨੂੰ ਇਕ-ਇਕ ਵਿਕਟ ਮਿਲੀ।