ਆਸਟ੍ਰੇਲੀਆ ''ਚ ਟੀਮ ਇੰਡੀਆ ਦੀ ਜਿੱਤ ਨੂੰ ਕੀਵੀ ਕਪਤਾਨ ਨੇ ਦੱਸਿਆ ''ਸ਼ਾਨਦਾਰ''

02/03/2021 3:55:13 PM

ਨਵੀਂ ਦਿੱਲੀ (ਭਾਸ਼ਾ): ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਭਾਰਤ ਦੀ ਆਸਟ੍ਰੇਲੀਆ ਖ਼ਿਲਾਫ਼ ਜਿੱਤ ਦੀ ਤਾਰੀਫ ਕਰਦਿਆਂ ਇਸ ਨੂੰ ਸ਼ਾਨਦਾਰ ਕਰਾਰ ਦਿੱਤਾ। ਭਾਰਤ ਨੇ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ ਵਿਚ 36 ਦੌੜਾਂ 'ਤੇ ਆਊਟ ਹੋਣ ਮਗਰੋਂ ਸ਼ਰਮਨਾਕ ਹਾਰ ਅਤੇ ਕਈ ਖਿਡਾਰੀਆਂ ਦੇ ਜ਼ਖਮੀ ਹੋਣ ਦੇ ਬਾਵਜੂਦ ਆਸਟ੍ਰੇਲੀਆ ਨੂੰ 2-1 ਨਾਲ ਹਰਾ ਕੇ 4 ਟੈਸਟ ਮੈਚਾਂ ਦੀ ਸੀਰੀਜ਼ ਜਿੱਤੀ ਸੀ। ਵਿਲੀਅਮਸਨ ਨੇ ਸਪੋਰਟਸ ਟੁਡੇ ਨੂੰ ਕਿਹਾ,''ਆਸਟ੍ਰੇਲੀਆ ਖ਼ਿਲਾਫ਼ ਖੇਡਣਾ ਹਮੇਸ਼ਾ ਮੁਸ਼ਕਲ ਹੁੰਦਾ ਹੈ ਅਤੇ ਉਸ ਦੀ ਜ਼ਮੀਨ 'ਤੇ ਤਾਂ ਇਹ ਚੁਣੌਤੀਪੂਰਨ ਬਣ ਜਾਂਦਾ ਹੈ। ਭਾਰਤ ਨੇ ਕਈ ਖਿਡਾਰੀਆਂ ਦੇ ਜ਼ਖਮੀ ਹੋਣ ਦੇ ਬਾਵਜੂਦ ਜਿਸ ਤਰ੍ਹਾਂ ਨਾਲ ਜਿੱਤ ਦਰਜ ਕੀਤੀ ਉਹ ਅਸਲ ਵਿਚ ਸ਼ਾਨਦਾਰ ਜਿੱਤ ਹੈ।''

PunjabKesari

ਉਹਨਾਂ ਨੇ ਕਿਹਾ,''ਤੁਸੀਂ ਟੈਸਟ ਚੈਂਪੀਅਨਸ਼ਿਪ ਦੇ ਬਾਰੇ ਵਿਚ ਗੱਲ ਕਰੋਗੇ ਪਰ ਮੈਨੂੰ ਲੱਗਦਾ ਹੈ ਕਿ ਜਿਸਤਰ੍ਹਾਂ ਨਾਲ ਉਹਨਾਂ ਨੇ ਚੁਣੌਤੀ ਦਾ ਡਟ ਕੇ ਸਾਹਮਣਾ ਕੀਤਾ ਉਹ ਪ੍ਰੰਸ਼ਸਾਯੋਗ ਹੈ। ਗਾਬਾ ਵਿਚ ਆਖਰੀ ਟੈਸਟ ਮੈਚ ਵਿਚ ਉਹਨਾਂ ਦੇ ਗੇਂਦਬਾਜ਼ਾਂ ਕੋਲ ਕੁੱਲ ਮਿਲਾ ਕੇ 7 ਜਾਂ 8 ਟੈਸਟ ਮੈਚਾਂ ਦਾ ਤਜਰਬਾ ਸੀ।'' ਭਾਰਤੀ ਕਪਤਾਨ ਵਿਰਾਟ ਕੋਹਲੀ ਐਡੀਲੇਡ ਵਿਚ ਪਹਿਲੇ ਟੈਸਟ ਮੈਚ ਦੇ ਬਾਅਦ ਪੈਟਰਨਟੀ ਛੁੱਟੀ 'ਤੇ ਸਵਦੇਸ਼ ਪਰਤ ਆਏ ਸਨ। ਇਸ ਮਗਰੋਂ ਕਈ ਸੀਨੀਅਰ ਖਿਡਾਰੀ ਜ਼ਖਮੀ ਹੋ ਗਏ ਸਨ ਜਿਸ ਕਾਰਨ ਬ੍ਰਿਸਬੇਨ ਵਿਚ ਚੌਥੇ ਟੈਸਟ ਮੈਚ ਵਿਚ ਭਾਰਤ ਅਨੁਭਵ ਦੀ ਘਾਟ ਨਾਲ ਉਤਰਿਆ ਸੀ ਪਰ ਉਦੋਂ ਵੀ ਉਸ ਨੇ ਜਿੱਤ ਦਰਜ ਕੀਤੀ ਸੀ।

ਨੋਟ- ਭਾਰਤੀ ਟੀਮ ਦੀ ਜਿੱਤ ਨੂੰ ਕੀਵੀ ਕਪਤਾਨ ਨੇ ਦੱਸਿਆ ਸ਼ਾਨਦਾਰ, ਖ਼ਬਰ ਬਾਰੇ ਕੁਮੈਂਟ ਕਰ ਦੱਸੋ ਰਾਏ।


Vandana

Content Editor

Related News