ਟੇਲਰ ਨੇ ਬਣਾਇਆ ਖਾਸ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਦੁਨੀਆ ਦੇ ਪਹਿਲੇ ਖਿਡਾਰੀ

02/22/2020 2:10:41 AM

ਵੇਲਿੰਗਟਨ- ਨਿਊਜ਼ੀਲੈਂਡ ਦੇ ਤਜਰਬੇਕਾਰ ਬੱਲੇਬਾਜ਼ ਰੋਸ ਟੇਲਰ ਨੇ ਭਾਰਤ ਵਿਰੁੱਧ ਪਹਿਲੇ ਟੈਸਟ ਲਈ ਮੈਦਾਨ 'ਤੇ ਕਦਮ ਰੱਖਦੇ ਹੀ ਕ੍ਰਿਕਟ ਦੇ ਇਤਿਹਾਸ ਵਿਚ ਆਪਣਾ ਨਾਂ ਦਰਜ ਕਰਵਾ ਲਿਆ, ਜਿਹੜਾ ਤਿੰਨਾਂ ਸਵਰੂਪਾਂ ਵਿਚ 100-100 ਮੈਚ ਖੇਡਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਬੇਸਿਨ ਰਿਜ਼ਰਵ ਵਿਚ ਚੱਲ ਰਿਹਾ ਪਹਿਲਾ ਟੈਸਟ ਉਸਦੇ ਕਰੀਅਰ ਦਾ 100ਵਾਂ ਟੈਸਟ ਹੈ। ਟੇਲਰ ਨੂੰ ਉਸਦੇ 100ਵੇਂ ਟੈਸਟ ਦੀ ਕੈਪ ਨਿਊਜ਼ੀਲੈਂਡ ਦੇ ਸਾਬਕਾ ਵਿਕਟਕੀਪਰ ਇਯਾਨ ਸਮਿਥ ਨੇ ਮੈਚ ਤੋਂ ਪਹਿਲਾਂ ਦਿੱਤੀ। ਉਸ ਨੇ ਕਿਹਾ, ''ਇਸ ਪਲ ਨੂੰ ਲੈ ਕੇ ਕਾਫੀ ਖੁਸ਼ ਹਾਂ। ਟੀਮ ਤੇ ਪਰਿਵਾਰ ਲਈ ਇਹ ਅਦਭੁੱਤ ਹੈ, ਅਜਿਹਾ ਤਜਰਬਾ ਦੁਬਾਰਾ ਸ਼ਾਇਦ ਹੀ ਮਿਲੇ।'' ਉਸ ਨੇ ਪਿਛਲੇ ਮਹੀਨੇ ਭਾਰਤ ਵਿਰੁੱਧ ਹੀ ਟੀ-20 ਲੜੀ ਵਿਚ ਆਪਣਾ 100ਵਾਂ ਟੀ-20 ਮੈਚ ਖੇਡਿਆ। ਉਹ 231 ਵਨ ਡੇ ਮੈਚ ਖੇਡ ਚੁੱਕਾ ਹੈ। ਟੈਸਟ ਤੇ ਵਨ ਡੇ ਵਿਚ ਉਸ ਨੇ ਕ੍ਰਮਵਾਰ 7174 ਤੇ 8570 ਵਨ ਡੇ ਦੌੜਾਂ ਬਣਾਈਆਂ ਹਨ। ਟੀ-20 ਵਿਚ ਉਸਦੇ ਨਾਂ 1909 ਦੌੜਾਂ ਹਨ।

Gurdeep Singh

This news is Content Editor Gurdeep Singh