ਟੈਕਸ ਧੋਖਾਧੜੀ ''ਚ ਲਿਓਨੇਲ ਮੈਸੀ ਦੋਸ਼ੀ ਕਰਾਰ, ਅਦਾਲਤ ਨੇ ਸੁਣਾਈ 21 ਮਹੀਨੇ ਜੇਲ ਦੀ ਸਜ਼ਾ

05/24/2017 10:27:48 PM

ਮੈਡ੍ਰਿਡ— ਟੈਕਸ ਧੋਖਾਧੜੀ ਮਾਮਲੇ 'ਚ ਅਰਜਨਟੀਨਾ ਦੇ ਸਟਾਰ ਫੁਟਬਾਲਰ ਲਿਓਨੇਲ ਮੈਸੀ ਅਤੇ ਉਨ੍ਹਾਂ ਦੇ ਪਿਤਾ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ। ਸਪੈਨਿਸ਼ ਮੀਡੀਆ ਦੀ ਰਿਪੋਰਟ ਮੁਤਾਬਕ ਸੁਪਰੀਮ ਕੋਰਟ ਨੇ ਮੈਸੀ ਅਤੇ ਉਨ੍ਹਾਂ ਦੇ ਪਿਤਾ ਨੂੰ ਸੁਣਾਈ ਗਈ ਸਜ਼ਾ 'ਤੇ ਲਗਭਗ ਇਕ ਸਾਲ ਬਾਅਦ ਮੋਹਰ ਲਗਾ ਦਿੱਤੀ ਹੈ। ਦੱਸ ਦਈਏ ਕਿ ਸਪੇਨ ਦੀ ਇਕ ਅਦਾਲਤ ਨੇ ਜੂਨ 'ਚ ਦੋਸ਼ ਸਾਬਿਤ ਹੋਣ ਤੋਂ ਬਾਅਦ ਜੁਲਾਈ, 2016 'ਚ ਦੋਹਾਂ ਨੂੰ 21 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਸੀ। ਇਹੀ ਨਹੀਂ 37 ਲੱਖ ਯੂਰੋ (ਲਗਭਗ 41 ਲੱਖ ਡਾਲਰ) ਜੁਰਮਾਨਾ ਵੀ ਲਗਾਇਆ ਸੀ। 
ਮੈਸੀ ਅਤੇ ਉਨ੍ਹਾਂ ਦੇ ਪਿਤਾ ਜਾਰਜ ਹੋਰੇਸੀਓ ਮੈਸੀ ਨੂੰ 41 ਲੱਖ 60 ਹਜ਼ਾਰ ਯੂਰੋ ਦੇ ਟੈਕਸ ਤੋਂ ਬਚਣ ਲਈ ਬੇਲੀਜ਼ ਅਤੇ ਉਰੂਗਵੇ 'ਚ ਕੰਪਨੀਆਂ ਦੀ ਵਰਤੋਂ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਪੰਜ ਵਾਰ ਦੇ ਫੀਫਾ ਦੇ ਸਰਵ ਉੱਚ ਖਿਡਾਰੀ ਚੁਣੇ ਗਏ 29 ਸਾਲ ਦੇ ਮੈਸੀ 'ਤੇ 20 ਲੱਖ 90 ਹਜ਼ਾਰ ਯੂਰੋ, ਜਦੋਂ ਕਿ ਉਨ੍ਹਾਂ ਦੇ ਪਿਤਾ 'ਤੇ 16 ਲੱਖ ਯੂਰੋ ਦਾ ਜੁਰਮਾਨਾ ਲਗਾਇਆ ਗਿਆ, ਹਾਲਾਂਕਿ ਸਪੈਨਿਸ਼ ਕਾਨੂੰਨ ਮੁਤਾਬਕ ਨੌਨ ਵੌਏਲੈਂਸ ਅਪਰਾਧ 'ਚ ਦੋ ਸਾਲ ਤੋਂ ਘੱਟ ਦੀ ਸਜ਼ਾ ਹੋਣ 'ਤੇ ਜੇਲ ਜਾਣ ਦੀ ਲੋੜ ਨਹੀਂ ਹੋਵੇਗੀ। ਇਸ ਲਈ ਮੈਸੀ ਜੇਲ ਜਾਣ ਤੋਂ ਬਚ ਜਾਣਗੇ। ਮੈਸੀ ਨੇ ਸੁਪਰੀਮ ਕੋਰਟ 'ਚ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਇਸ ਬਾਰੇ ਮੈਸੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਵਿੱਤੀ ਮਾਮਲਿਆਂ 'ਚ ਆਪਣੇ ਪਿਤਾ 'ਤੇ ਪੂਰਾ ਭਰੋਸਾ ਦਿਖਾਇਆ, ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਕਿ ਉਨ੍ਹਾਂ ਦੀ ਕਮਾਈ ਨੂੰ ਮੈਨੇਜ ਕਿਵੇਂ ਕੀਤਾ ਜਾਂਦਾ ਸੀ। 
ਇਹ ਪੂਰਾ ਮਾਮਲਾ 2007 ਤੋਂ 2009 ਦਰਮਿਆਨ ਦਾ ਹੈ। ਇਸ ਦੌਰਾਨ ਲਿਓਨੇਲ ਮੈਸੀ ਨੇ ਤਸਵੀਰਾਂ ਦੇ ਅਧਿਕਾਰ ਨਾਲ ਜੋ ਪੈਸਾ ਕਮਾਇਆ ਉਸ 'ਤੇ ਉਨ੍ਹਾਂ ਨੇ ਟੈਕਸ ਨਹੀਂ ਚੁਕਾਇਆ, ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਸ ਕਮਾਈ ਦੇ ਪੈਸੇ ਨੂੰ ਦੂਜੇ ਦੇਸ਼ਾਂ 'ਚ ਰੱਖਿਆ। ਰਿਪੋਰਟ ਦੀ ਮੰਨੀਏ ਤਾਂ ਤਸਵੀਰਾਂ 'ਚ ਉਨ੍ਹਾਂ ਨੂੰ ਇਕ ਕਰੋੜ ਯੂਰੋ ਤੋਂ ਵੀ ਜ਼ਿਆਦਾ ਦੀ ਕਮਾਈ ਹੋਈ। ਮੈਸੀ ਨੇ ਇਸ ਕਮਾਈ ਦਾ ਜ਼ਿਕਰ ਆਪਣੇ ਟੈਕਸ ਰਿਟਰਨ 'ਚ ਨਹੀਂ ਕੀਤਾ ਅਤੇ ਨਾ ਹੀ ਟੈਕਸ ਚੁਕਾਇਆ। 
ਇਹ ਮਾਮਲਾ ਜੂਨ 2015 'ਚ ਸਾਹਮਣੇ ਆਇਆ ਹੈ। ਮੈਸੀ ਦੀਆਂ ਤਸਵੀਰਾਂ ਦੇ ਅਧਿਕਾਰੀਆਂ ਨਾਲ ਸਬੰਧਿਤ ਕਮਾਈ 'ਚ ਡੈਨੋਨ, ਐਡੀਡਾ, ਪੈਪਸੀ ਕੋਲਾ, ਪ੍ਰੌਕਟਰ ਐਂਡ ਗੈਂਬਲ ਅਤੇ ਕੁਵੈਤ ਫੂਡ ਵਰਗੀਆਂ ਕੰਪਨੀਆਂ ਨਾਲ ਜੁੜੇ ਕਰਾਰ ਸ਼ਾਮਲ ਹਨ। ਮੈਸੀ ਜਨਮ ਤੋਂ ਬਾਅਦ 2000 'ਚ ਆਪਣੇ ਜਨਮ ਵਾਲੀ ਥਾਂ ਅਰਜਨਟੀਨਾ ਦੇ ਰੋਸਾਰੀਓ ਤੋਂ ਬਾਰਸੀਲੋਨਾ ਚਲੇ ਗਏ ਅਤੇ 2005 'ਚ ਉਹ ਸਪੇਨ ਦੇ ਨਾਗਰਿਕ ਬਣ ਗਏ।