ਟੈਟੂ ਗਰਲ ਲੀਜ਼ਾ ਦਾ ਖੁਲਾਸਾ ਰੰਗੀਨ-ਮਿਜਾਜ਼ ਕਿਰਦਾਰ ਦਾ ਮਾਲਕ ਹੈ ਨੇਮਾਰ

03/16/2019 2:30:04 AM

ਜਲੰਧਰ - ਮਸ਼ਹੂਰ ਬ੍ਰਾਜ਼ੀਲੀਅਨ ਫੁੱਟਬਾਲਰ ਨੇਮਾਰ 20 ਸਾਲਾ ਲੀਜ਼ਾ ਬ੍ਰਿਟੋ ਕਾਰਨ ਇਕ ਵਾਰ ਫਿਰ ਸੁਰਖੀਆਂ 'ਚ ਹੈ। ਟੈਟੂ ਗਰਲ ਦੇ ਨਾਂ ਨਾਲ ਮਸ਼ਹੂਰ ਲੀਜ਼ਾ ਨੇ ਖੁਲਾਸਾ ਕੀਤਾ ਹੈ ਕਿ ਨੇਮਾਰ ਨਾਲ ਉਸ ਦੇ ਰੋਮਾਂਟਿਕ ਰਿਸ਼ਤੇ ਰਹਿ ਚੁੱਕੇ ਹਨ। ਸਵਿਟਜ਼ਰਲੈਂਡ ਦੀ ਸੋਸ਼ਲ ਮੀਡੀਆ ਸਟਾਰ ਲੀਜ਼ਾ ਨੇ ਸਥਾਨਕ ਮੀਡੀਆ ਨੂੰ ਦਿੱਤੀ ਇੰਟਰਵਿਊ 'ਚ ਦੱਸਿਆ ਕਿ ਮੈਂ ਨੇਮਾਰ ਨਾਲ ਪਿਛਲੇ ਮਹੀਨੇ ਹੋਟਲ ਵਿਚ ਰਾਤ ਬਿਤਾਈ ਸੀ। ਇਸ ਖੁਲਾਸੇ ਤੋਂ ਬਾਅਦ ਲੀਜ਼ਾ ਦੇ ਫਾਲੋਅਰਜ਼ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉਸ ਨੇ ਕਿਹਾ ਕਿ ਮੈਂ 20 ਫਰਵਰੀ ਨੂੰ ਦੋਸਤਾਂ ਨਾਲ ਪੈਰਿਸ ਘੁੰਮਣ ਗਈ ਸੀ ਤੇ ਇਸ ਦੌਰਾਨ ਨੇਮਾਰ ਦੀ ਨਜ਼ਰ ਮੇਰੇ 'ਤੇ ਪਈ, ਜਿਸ ਤੋਂ ਬਾਅਦ ਉਸ ਦੇ ਇਕ ਦੋਸਤ ਨੇ ਮੈਨੂੰ ਆਪਣੇ ਕੋਲ ਬੁਲਾਇਆ ਤੇ ਹੋਟਲ ਵਿਚ ਆਉਣ ਦਾ ਪ੍ਰਸਤਾਵ ਰੱਖਿਆ।
ਲੀਜ਼ਾ ਨੇ ਕਿਹਾ ਕਿ ਮੈਂ ਇਸ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ। ਲੀਜ਼ਾ ਨੇ ਦੱਸਿਆ ਕਿ ਉਸ ਨੇ ਨੇਮਾਰ  ਨਾਲ ਹੋਟਲ ਵਿਚ ਡਿਨਰ ਕੀਤਾ ਤੇ ਸਾਡੇ ਦੋਵਾਂ ਵਿਚਾਲੇ ਲੰਬੀ ਗੱਲਬਾਤ ਹੋਈ। ਡਿਨਰ ਕਰਨ ਤੋਂ ਬਾਅਦ ਅਸੀਂ ਕਮਰੇ 'ਚ ਗਏ ਤੇ ਅਗਲੇ ਦਿਨ ਘਰ ਵਾਪਸ ਆਈ। ਲੀਜ਼ਾ ਨੇ ਕਿਹਾ ਕਿ ਟੈਟੂ ਦੇ ਸ਼ੌਕੀਨ ਨੇਮਾਰ ਨੇ ਮੇਰੇ ਟੈਟੂ ਕਾਫੀ ਪਸੰਦ ਕੀਤੇ।

Gurdeep Singh

This news is Content Editor Gurdeep Singh