ਫਾਰਮੁਲਾ ਵਨ ਸਕਰਿਟ ''ਚ ਟਾਟਾ ਕਮਿਊਨੀਕੇਸ਼ਨ ਭਾਰਤ ਦਾ ਇਕਲੌਤਾ ਪ੍ਰਤੀਨਿਧੀ

09/17/2018 1:00:35 PM

ਸਿੰਗਾਪੁਰ : ਸਾਬਕਾ ਵਿਸ਼ਵ ਚੈਂਪੀਅਨ ਮਰਸੀਡੀਜ਼ ਦੀ ਟੀਮ ਰੇਸ ਦੌਰਾਨ ਕੁਝ ਸਕਿੰਟਾਂ 'ਚ ਜੋ ਫੈਸਲੇ ਕਰਦੀ ਹੈ ਉਹ ਟਾਟਾ ਕੰਮਿਊਨਿਕੇਸ਼ਨ ਵਲੋਂ ਬੇਹੱਦ ਤੇਜ਼ੀ ਨਾਲ ਮੁਹਈਆ ਕਰਾਈ ਗਈ ਸੂਚਨਾ ਦੇ ਨਤੀਜੇ ਹੁੰਦੇ ਹਨ। ਇਹ ਕੰਪਨੀ 2012 ਤੋਂ ਫਾਰਮੁਲਾ ਵਨ ਦੀ ਕਨੈਕਟੀਵਿਟੀ ਸਾਂਝੇਦਾਰ ਹੈ ਅਤੇ ਐੱਫ. ਵਨ ਨਾਲ ਜੁੜੀ ਇਕਲੌਤੀ ਪ੍ਰਤੀਨਿਧੀ ਹੈ। ਪੁਣੇ ਸਥਿਤ ਇਹ ਟੈਲੀਕੰਮਿਊਨਿਕੇਸ਼ਨ ਸੇਵਾ ਦੇਣ ਵਾਲੀ ਕੰਪਨੀ ਮਰਸੀਡੀਜ਼ ਨਾਲ 2013 ਵਿਚ ਜੁੜੀ ਹੈ।

ਫਾਰਮੁਲਾ ਵਨ ਦੇ ਸੀ. ਈ. ਓ. ਚੇਜ਼ ਕੈਰੀ ਆਹੁਦਾ ਸੰਭਾਲਣ ਤੋਂ ਬਾਅਦ ਕਿਹਾ, ''ਅਸੀਂ ਫਾਰਮੁਲਾ ਵਨ ਦੇ ਲਈ ਨਵਾਂ ਵਿਜ਼ਨ ਲਾਗੂ ਕੀਤਾ ਹੈ, ਜਿਸ ਵਿਚ ਟਾਟਾ ਕੰਮਿਊਨਿਕੇਸ਼ਨ ਦੀ ਭੂਮਿਕਾ ਮਹੁਤਵਪੂਰਨ ਹੋਵੇਗੀ। ਪਿਛਲੇ ਮਹੀਨੇ ਵਿਵਾਦਪੂਰਨ ਹਾਲਾਤ 'ਚ ਫੋਰਸ ਇੰਡੀਆ ਤੋਂ ਵਿਜੇ ਮਾਲਿਆ ਦੇ ਬਾਹਰ ਹੋਣ ਤੋਂ ਬਾਅਦ ਪੂਰਬ 'ਚ ਬੀ. ਐੱਸ. ਐੱਨ. ਐੱਲ. ਨਾਂ ਤੋਂ ਜਾਣੀ ਜਾਣ ਵਾਲੀ ਇਹ ਕੰਪਨੀ ਇਸ ਖੇਡ ਵਿਚ ਇਕਲੌਤੀ ਭਾਰਤ ਦੀ ਵੱਡੀ ਪ੍ਰਤੀਨਿਧੀ ਬਣੀ। ਸਾਲ 2012 'ਚ ਕੋਈ ਭਾਰਤੀ ਡਰਾਈਵਰ ਐੱਫ. ਵਨ ਟੀਮ ਦਾ ਹਿੱਸਾ ਨਹੀਂ ਬਣ ਸਕਿਆ ਜਦਕਿ ਤਿਨ ਸੀਜ਼ਨ ਤੋਂ ਬਾਅਦ ਗ੍ਰੇਟਰ ਨੋਇਡਾ ਨੂੰ ਵੀ ਟ੍ਰੈਕ ਦੀ ਸੂਚੀ ਤੋਂ ਹਟਾ ਦਿੱਤਾ ਗਿਆ।