ਤਰਨਤਾਰਨ ਦੀ ਪਹਿਲਵਾਨ ਨੇ ਰਿੰਗ ''ਚ ਕੀਤੀ ਸ਼ਾਨਦਾਰ ਵਾਪਸੀ, ਜਿੱਤਿਆ ਸੋਨ ਤਮਗਾ

12/01/2019 6:31:04 PM

ਸਪੋਰਟਸ ਡੈਸਕ : ਸੀਨੀਅਰ ਰੈਸਲਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਪੰਜਾਬ ਦੀ ਗੁਰਸ਼ਰਨ ਕੌਰ ਅਤੇ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਟ ਨੇ ਸੋਨ ਤਮਗੇ ਜਿੱਤੇ। ਪੰਜਾਬ ਦੀ ਗੁਰਸ਼ਰਨ ਕੌਰ ਨੂੰ ਲੋਕਲ ਸੁਪੋਰਟ ਮਿਲਿਆ ਅਤੇ ਉਸ ਨੇ ਹਰਿਆਣਾ ਦੀ ਪੂਜਾ ਨੂੰ 76 ਕਿ.ਗ੍ਰਾ ਭਾਰ ਵਰਗ ਵਿਚ 4-2 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ।

ਗੁਰਸ਼ਰਨ ਨੇ ਸਾਲ 2012 ਵਿਚ ਵਿਆਹ ਤੋਂ ਬਾਅਦ ਖੇਡ ਤੋਂ ਕਿਨਾਰਾ ਕਰ ਲਿਆ ਸੀ। ਜਾਣਕਾਰੀ ਮੁਤਾਬਕ ਪਤੀ ਅਤੇ ਸਹੁਰੇ ਵਾਲੇ ਉਸ ਦੇ ਖੇਡਣ ਦੇ ਪੱਖ ਵਿਚ ਨਹੀਂ ਸੀ। ਸਾਲ 2016 ਵਿਚ ਉਸ ਨੇ ਇਕ ਬੇਟੀ ਨੂੰ ਜਨਮ ਦਿੱਤਾ। ਬੇਟੀ ਦੇ ਜਨਮ ਤੋਂ ਗੁਰਸ਼ਰਨ ਦੇ ਸਹੁਰੇ ਵੱਲੇ ਖੁਸ਼ ਨਹੀਂ ਸਨ ਅਤੇ ਉਸ ਨੂੰ ਪਰੇਸ਼ਾਨ ਕਰ ਲੱਗੇ। ਇੰਨਾ ਹੀ ਨਹੀਂ ਉਸ ਨੂੰ ਸਰੀਰਕ ਤੌਰ 'ਤੇ ਯਾਤਨਾਵਾਂ ਵੀ ਦੇਣ ਲੱਗੇ ਸੀ। ਇਨ੍ਹਾਂ ਸਭ ਤੋਂ ਬਾਅਦ ਉਸ ਨੇ ਤਲਾਕ ਲੈਣ ਦਾ ਫੈਸਲਾ ਕਰ ਲਿਆ ਅਤੇ ਆਪਣੇ ਪਤੀ ਤੋਂ ਵੱਖ ਹੋ ਗਈ। ਗੁਰਸ਼ਰਨ ਦੀ ਮਾਂ ਨੇ ਉਸ ਨੂੰ ਪਹਿਲੇ ਪਿਆਰ ਮਤਲਬ ਰੈਸਲਿੰਗ 'ਚ ਵਾਪਸ ਜਾਣ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਉਸ ਨੇ ਟ੍ਰੇਨਿੰਗ ਸ਼ੁਰੂ ਕੀਤੀ ਅਤੇ ਸਾਲ 2018 ਵਿਚ ਨੈਸ਼ਨਲ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ। ਹਾਲਾਂਕਿ ਇਸ ਦੌਰਾਨ ਉਹ ਸੈਮੀਫਾਈਨਲ ਵਿਚ ਜਿੱਤ ਨਹੀਂ ਸਕੀ ਪਰ ਇਸ ਨਾਲ ਉਸ ਦਾ ਹੌਸਲਾ ਵਧਿਆ ਅਤੇ ਉਸ ਨੂੰ ਇਹ ਪਤਾ ਚਲ ਗਿਆ ਕਿ ਉਹ ਵਾਪਸੀ ਕਰ ਸਕਦੀ ਹੈ।

ਤਰਨਤਾਰਨ ਦੇ ਮੋਹਨਪੁਰਾ ਦੀ ਰਹਿਣ ਵਾਲੀ ਗੁਰਸ਼ਰਨ ਨੇ ਸੋਨ ਤਮਗਾ ਜਿੱਤਣ ਤੋਂ ਬਾਅਦ ਕਿਹਾ ਕਿ ਆਪਣੀ ਖੁਸ਼ੀ ਨੂੰ ਜ਼ਾਹਰ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹੈ। ਮਂ ਇਸ ਸਾਲ ਆਪਣੇ ਬਿਹਤਰੀਨ ਪ੍ਰਦਰਸ਼ਨ ਨੂੰ ਲੈ ਕੇ ਪੂਰੀ ਤਰ੍ਹਾਂ ਆਤਮਵਿਸ਼ਵਾਸ ਨਾਲ ਭਰੀ ਹਾਂ। ਮੇਰੀ ਅਰਦਾਸ ਕੰਮ ਆਈ ਅਤੇ ਮੈਂ ਸੋਨ ਤਮਗਾ ਆਪਣੇ ਨਾਂ ਕੀਤਾ। ਹੁਣ ਰਾਸ਼ਟਰੀ ਟੀਮ ਵਿਚ ਮੇਰੇ ਲਈ ਦਰਵਾਜੇ ਖੁਲ੍ਹ ਗਏ ਹਨ। ਉਸ ਨੇ ਇਹ ਤਮਗਾ ਆਪਣੇ ਬੇਟੀ ਅਤੇ ਮਾਂ ਦੇ ਨਾਂ ਕਰਦਿਆਂ ਕਿਹਾ ਕਿ ਮੈਂ ਇਹ ਤਮਗਾ ਆਪਣੀ 3 ਸਾਲ ਦੀ ਬੇਟੀ ਲਈ ਜਿੱਤਿਆ ਹੈ। ਮੈਂ ਉਸ ਜ਼ਿੰਦਗੀ ਵਿਚ ਹਰ ਸਹੂਲਤਾ ਦੇਣੀਆਂ ਚਾਹੁੰਦੀ ਹਾਂ।