ਤਨਮਯ ਨੇ ਕਾਮਨਵੈਲਥ  ਚੈੱਸ 'ਚ ਜਿੱਤਿਆ ਚਾਂਦੀ ਤਮਗਾ

07/09/2019 12:08:47 PM

ਜਲੰਧਰ (ਜ. ਬ.)-  ਜਲੰਧਰ ਦੇ ਜੂਨੀਅਰ ਚੈੱਸ ਖਿਡਾਰੀ ਤਨਮਯ ਜੈਨ ਨੇ ਦਿੱਲੀ ਵਿਚ 1 ਤੋਂ ਲੈ ਕੇ 7 ਜੁਲਾਈ ਤਕ ਹੋਈ ਅੰਡਰ-12 ਕਾਮਨਵੈਲਥ ਚੈੱਸ ਚੈਂਪੀਅਨਸ਼ਿਪ ਦੀ ਓਪਨ ਕੈਟਾਗਰੀ ਵਿਚ ਚਾਂਦੀ ਤਮਗਾ ਹਾਸਲ ਕੀਤਾ। ਇਸ ਪ੍ਰਤੀਯੋਗਿਤਾ ਵਿਚ ਵੱਖ-ਵੱਖ ਦੇਸ਼ਾਂ ਦੇ 47 ਖਿਡਾਰੀਆਂ ਨੇ ਹਿੱਸਾ ਲਿਆ ਸੀ। ਪ੍ਰਤੀਯੋਗਿਤਾ ਵਿਚ ਤਨਮਯ ਨੇ ਸਾਢੇ 5 ਅੰਕ ਹਾਸਲ ਕੀਤੇ। ਤਨਮਯ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਪੰਕਜ ਜੈਨ ਦੇ ਨਾਲ-ਨਾਲ ਪੂਰੇ ਪਰਿਵਾਰ ਅਤੇ ਆਪਣੇ ਸਕੂਲ ਦੇ ਅਧਿਆਪਕ ਅਤੇ ਕੋਚ ਨੂੰ ਦਿੱਤਾ। ਉਸ ਨੇ ਕਿਹਾ ਕਿ ਪਰਿਵਾਰ ਤੇ ਸਕੂਲ ਦੇ ਸਹਿਯੋਗ ਨਾਲ ਹੀ ਉਹ ਇਸ ਮੁਕਾਮ 'ਤੇ ਪਹੁੰਚ ਸਕਿਆ ਹੈ।

Gurdeep Singh

This news is Content Editor Gurdeep Singh