ਤਮੀਮ ਨੇ ਪਹਿਲੀ ਸ਼੍ਰੇਣੀ ਕ੍ਰਿਕਟ ''ਚ ਲਾਇਆ ਤੀਹਰਾ ਸੈਂਕੜਾ

02/03/2020 10:55:20 PM

ਮੀਰਪੁਰ- ਬੰਗਲਾਦੇਸ਼ ਦੇ ਬੱਲੇਬਾਜ਼ ਤਮੀਮ ਇਕਬਾਲ ਬੰਗਲਾਦੇਸ਼ ਕ੍ਰਿਕਟ ਲੀਗ ਵਿਚ ਸੈਂਟਰਲ ਜ਼ੋਨ ਵਿਰੁੱਧ ਅਜੇਤੂ 334 ਦੌੜਾਂ ਬਣਾ ਕੇ ਬੰਗਲਾਦੇਸ਼ ਲਈ ਪਹਿਲੀ ਸ਼੍ਰੇੇਣੀ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ ਹੈ। ਮਾਰਚ 2007 ਵਿਚ ਬੰਗਲਾਦੇਸ਼ ਦੇ ਰਕਿਬੁਲ ਹਸਨ ਦੀਆਂ 313 ਦੌੜਾਂ ਬਣਾਉਣ ਤੋਂ ਬਾਅਦ ਤਮੀਮ ਦੇਸ਼ ਦਾ ਦੂਜਾ ਅਜਿਹਾ ਖਿਡਾਰੀ ਹੈ, ਜਿਸ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਤੀਹਰਾ ਸੈਂਕੜਾ ਲਾਇਆ ਹੈ। ਸੈਂਟ੍ਰਲ ਟੀਮ ਦੀਆਂ 213 ਦੌੜਾਂ ਬਣਾਉਣ ਤੋਂ ਬਾਅਦ ਤਮੀਮ ਨੇ ਈਸਟ ਜ਼ੋਨ ਲਈ 426 ਗੇਂਦਾਂ 'ਤੇ 42 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 344 ਦੌੜਾਂ ਬਣਾਈਆਂ, ਜਿਸ ਦੀ ਬਦੌਲਤ ਉਸ ਦੀ ਟੀਮ ਨੇ 2 ਵਿਕਟਾਂ ਦੇ ਨੁਕਸਾਨ 'ਤੇ 555 ਦੌੜਾਂ ਬਣਾ ਕੇ ਖਤਮ ਐਲਾਨ ਕਰ ਦਿੱਤੀ।

Gurdeep Singh

This news is Content Editor Gurdeep Singh