BCCI ਦੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਾ ਹੈ ਇਹ ਕ੍ਰਿਕਟ ਸੰਘ, ਮਿਲੀ ਚੋਣ ਦੀ ਇਜਾਜ਼ਤ

09/21/2019 2:35:56 PM

ਸਪੋਰਟਸ ਡੈਸਕ— ਸੁਪਰੀਮ ਕੋਰਟ ਨੇ ਤਾਮਿਲਨਾਡੂ ਸੂਬਾ ਕ੍ਰਿਕਟ ਸੰਘ ਨੂੰ ਅਹੁਦੇਦਾਰਾਂ ਦੀ ਚੋਣ ਲਈ ਚੋਣ ਕਰਾਉਣ ਦੀ ਇਜਾਜ਼ਤ ਦੇ ਦਿੱਤੀ, ਪਰ ਉਸ ਨੇ ਕਿਹਾ ਕਿ ਇਸ ਦੇ ਨਤੀਜੇ ਅਦਾਲਤ ਦੇ ਫੈਸਲੇ ਦੇ ਦਾਇਰੇ 'ਚ ਹੋਣਗੇ। ਜੱਜ ਐੱਸ. ਏ. ਬੋਬਡੇ ਅਤੇ ਜੱਜ ਐੱਨ. ਨਾਗੇਸ਼ਵਰ ਰਾਵ ਦੀ ਬੈਂਚ ਨੇ ਕਿਹਾ ਕਿ ਸੂਬਾ ਕ੍ਰਿਕਟ ਸੰਘ ਚੋਣ ਕਰਾ ਸਕਦਾ ਹੈ, ਪਰ ਉਹ ਨਤੀਜਿਆਂ ਦਾ ਐਲਾਨ ਨਹੀਂ ਕਰੇਗਾ। ਨਤੀਜੇ ਦਾ ਐਲਾਨ ਇਸ ਅਦਾਲਤ ਦੇ ਹੁਕਮ ਦੇ ਦਾਇਰੇ 'ਚ ਕਰਾਵੇਗਾ ਅਤੇ ਪੱਖਕਾਰ ਕਾਨੂੰਨੀ ਮਦਦ ਲੈ ਸਕਣਗੇ। ਸੂਬਾ ਕ੍ਰਿਕਟ ਸੰਘ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਸੰਘ ਨੂੰ ਘੱਟੋ-ਘੱਟ ਚੋਣਾਂ ਕਰਾਉਣ ਦੀ ਇਜਾਜ਼ਤ ਦਿੱਤੀ ਜਾਵੇ ਜਿਸ ਤੋਂ ਬਾਅਦ ਅਦਾਲਤ ਨੇ ਇਹ ਨਿਰਦੇਸ਼ ਦਿੱਤੇ।

ਹਾਲਾਂਕਿ ਬੀ. ਸੀ. ਸੀ. ਆਈ. ਦੇ ਪ੍ਰਸ਼ਾਸਕਾਂ ਦੀ ਕਮੇਟੀ ਦੇ ਵਕੀਲ ਨੇ ਦੋਸ਼ ਲਗਾਇਆ ਕਿ ਤਾਮਿਲਨਾਡੂ ਕ੍ਰਿਕਟ ਸੰਘ ਉਨ੍ਹਾਂ ਕੁਝ ਹੋਰ ਸੰਘਾਂ 'ਚ ਸ਼ਾਮਲ ਹੈ ਜਿਨ੍ਹਾਂ ਨੇ ਬੀ. ਸੀ. ਸੀ. ਆਈ. ਦੇ ਸੰਵਿਧਾਨ ਦੀ ਪਾਲਣਾ ਨਹੀਂ ਕੀਤੀ। ਬੈਂਚ ਨੇ ਆਪਣੇ ਅੰਤਰਿਮ ਆਦੇਸ਼ 'ਚ ਇਹ ਵੀ ਕਿਹਾ ਕਿ ਅਯੋਗਤਾ ਦੇ ਮਾਪਦੰਡ ਸਿਰਫ ਅਹੁਦੇਦਾਰਾਂ ਤਕ ਦੀ ਸੀਮਿਤ ਰਹਿਣਗੇ।'' ਇਹ ਦੋਸ਼ ਲਗਾਇਆ ਗਿਆ ਹੈ ਕਿ ਤਾਮਿਲਨਾਡੂ ਸੂਬਾ ਕ੍ਰਿਕਟ ਸੰਘ ਅਤੇ ਚਾਰ ਹੋਰ ਰਾਜ ਕ੍ਰਿਕਟ ਬਾਡੀਆਂ ਨੇ ਬੀ. ਸੀ. ਸੀ. ਆਈ. ਦੇ ਸੰਵਿਧਾਨ ਨੂੰ ਅਜੇ ਤਕ ਪੂਰਾ ਨਹੀਂ ਅਪਣਾਇਆ ਹੈ।

Tarsem Singh

This news is Content Editor Tarsem Singh