ਵਨ ਡੇ ਕ੍ਰਿਕਟ ਦੀ ਚਮਕ ਫਿੱਕੀ ਹੋਣ ਦੀਆਂ ਗੱਲਾਂ ਬਕਵਾਸ ਹਨ : ਰੋਹਿਤ ਸ਼ਰਮਾ

08/19/2022 1:00:44 PM

ਮੁੰਬਈ (ਭਾਸ਼ਾ)- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵਨ ਡੇ ਕ੍ਰਿਕਟ ਦੀ ਚਮਕ ਫਿੱਕੀ ਹੋਣ ਵਰਗੀਆਂ ਗੱਲਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਉਸ ਦੇ ਲਈ ਖੇਡ ਦੇ ਸਾਰੇ ਫਾਰਮੈਟ ਮਹੱਤਵਪੂਰਨ ਹਨ। ਦੁਨੀਆ ਭਰ ’ਚ ਲਗਾਤਾਰ ਵਧਦੀ ਟੀ-20 ਲੀਗ ਦੀ ਵਜ੍ਹਾ ਕਾਰਨ ਕ੍ਰਿਕਟ ਪ੍ਰੋਗਰਾਮ ਕਾਫੀ ਰੁਝੇਵਿਆਂ ਭਰੇ ਹੁੰਦੇ ਜਾ ਰਹੇ ਹਨ। ਟਾਪ ਖਿਡਾਰੀਆਂ (ਬੇਨ ਸਟੋਕਸ ਅਤੇ ਟ੍ਰੇਂਟ ਬੋਲਟ) ਨੂੰ ਕੁਝ ਸਖ਼ਤ ਫੈਸਲੇ ਲੈਣ ਲਈ ਮਜਬੂਰ ਹੋਣ ਪੈ ਰਿਹਾ ਹੈ, ਜਿਸ ਨਾਲ ਹਾਲ ਹੀ ’ਚ 50 ਓਵਰ ਦੀ ਕ੍ਰਿਕਟ ਦੇ ਭਵਿੱਖ ’ਤੇ ਕਾਫੀ ਚਿੰਤਾਵਾਂ ਜ਼ਾਹਿਰ ਕੀਤੀਆਂ ਗਈਆਂ।

ਰੋਹਿਤ ਨੇ ਕਿਹਾ ਕਿ ਮੇਰਾ ਨਾਂ ਹੀ ਵਨ ਡੇ ਕ੍ਰਿਕਟ ਤੋਂ ਬਣਿਆ ਹੈ। ਸਭ ਬੇਕਾਰ ਦੀਆਂ ਗੱਲਾਂ ਹਨ। ਲੋਕ ਪਹਿਲਾਂ ਟੈਸਟ ਕ੍ਰਿਕਟ ਦੇ ਖਤਰੇ ’ਚ ਹੋਣ ਦੀਆਂ ਗੱਲਾਂ ਕਰ ਰਹੇ ਸਨ। ਰੋਹਿਤ ਨੇ ਕਿਹਾ ਕਿ ਮੇਰੇ ਲਈ ਕ੍ਰਿਕਟ ਮਹੱਤਵਪੂਰਨ ਹੈ, ਚਾਹੇ ਕੋਈ ਵੀ ਫਾਰਮੈੱਟ ਹੋਵੇ। ਮੈਂ ਕਦੇ ਨਹੀਂ ਕਹਾਂਗਾ ਕਿ ਵਨ ਡੇ ਖਤਮ ਹੋ ਰਿਹਾ ਹੈ ਜਾਂ ਟੀ-20 ਖਤਮ ਹੋ ਰਿਹਾ ਹੈ ਜਾਂ ਫਿਰ ਟੈਸਟ ਕ੍ਰਿਕਟ ਅੰਤ ਦੇ ਨੇੜੇ ਹੈ। ਉਸ ਨੇ ਕਿਹਾ ਕਿ ਕਾਸ਼ ਇਕ ਹੋਰ ਫਾਰਮੈੱਟ ਵੀ ਹੁੰਦਾ ਕਿਉਂਕਿ ਮੇਰੇ ਲਈ ਇਸ ਖੇਡ ਨੂੰ ਖੇਡਣਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਹਰ ਕਿਸੇ ਦੀ ਪਸੰਦ ਹੁੰਦੀ ਹੈ ਕਿ ਉਹ ਕਿਸ ਫਾਰਮੈੱਟ ’ਚ ਖੇਡਣਾ ਚਾਹੁੰਦਾ ਹੈ ਅਤੇ ਕਿਸ ’ਚ ਨਹੀਂ ਪਰ ਮੇਰੇ ਲਈ ਸਾਰੇ ਤਿੰਨੋਂ ਫਾਰਮੈੱਟ ਅਹਿਮ ਹਨ।


cherry

Content Editor

Related News