ਤਜਿੰਦਰ ਪਾਲ ਸਿੰਘ ਤੂਰ ਨੇ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ 'ਚ ਭਾਰਤ ਨੂੰ ਦਿਵਾਇਆ ਦੂਜਾ ਸੋਨ ਤਮਗਾ

04/23/2019 1:35:19 PM

ਸਪੋਰਟਸ ਡੈਸਕ— ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਦੇ ਦੂਜੇ ਦਿਨ ਭਾਰਤ ਨੂੰ 30 ਸਾਲਾ ਗੋਮਤੀ ਮਾਰਿਮੁਤੂ ਨੇ ਪਹਿਲਾ ਸੋਨ ਤਮਗਾ ਦਵਾਇਆ। ਗੋਮਤੀ ਨੇ 800 ਮੀਟਰ ਦੋੜ 'ਚ 02 ਮਿੰਟ 2 ਸੈਕੰਡ 70 ਮਿਲੀ ਸੈਕੰਡ ਦਾ ਸਮਾਂ ਕੱਢ ਕੇ ਆਪਣਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਗੋਮਤੀ ਨੇ ਕਿਹਾ, 'ਫਿਨੀਸ਼ ਲਾਈਨ ਪਾਰ ਕਰਨ ਤੋਂ ਪਹਿਲਾਂ ਤੱਕ ਮੈਂ ਮਹਿਸੂਸ ਹੀ ਨਹੀਂ ਕੀਤਾ ਕਿ ਮੈਂ ਸੋਨਾ ਤਮਗਾ ਜਿੱਤ ਲਿਆ ਹੈ। ਆਖਰੀ 150 ਮੀਟਰ 'ਚ ਕਾਫ਼ੀ ਸਖਤ ਮੁਕਾਬਲਾ ਸੀ।

ਦੂਜਾ ਸੋਨ ਤਮਗਾ
ਗੋਮਤੀ ਤੋਂ ਇਲਾਵਾ ਭਾਰਤ ਨੂੰ ਦੂਜਾ ਸੋਨ ਤਮਗਾ ਸ਼ਾਟਪੁੱਟ 'ਚ ਦਵਾਇਆ। 'ਨੈਸ਼ਨਲ ਰਿਕਾਰਡ ਹੋਲਡਰ ਤੇ ਮਜ਼ਬੂਤ ਦਾਅਵੇਦਾਰ ਤਜਿੰਦਰ ਪਾਲ ਸਿੰਘ ਤੂਰ ਨੇ ਪਹਿਲੇ ਹੀ ਦੌਰ 'ਚ 20.22 ਮੀਟਰ ਦੀ ਕੋਸ਼ਿਸ਼ ਦੇ ਨਾਲ ਇਹ ਸੋਨ ਤਮਗਾ ਆਪਣੇ ਨਾਂ ਕੀਤਾ। ਤੂਰ ਦਾ ਆਪਣਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ 20.75 ਮੀਟਰ ਹੈ।


ਸ਼ਿਵਪਾਲ ਨੇ 83 ਮੀਟਰ ਦੇ ਕੁਆਲੀਫਾਇੰਗ ਮਾਰਕ ਨੂੰ ਹਾਸਲ ਕਰਕੇ ਵਿਸ਼ਵ ਚੈਂਪਿਅਨਸ਼ਿਪ ਲਈ ਵੀ ਕੁਆਲੀਫਾਈ ਕੀਤਾ ਜੋ ਸਤੰਬਰ-ਅਕਤੂਬਰ 'ਚ ਇਸ ਸਥਾਨ 'ਤੇ ਹੋਵੇਗੀ। ਜਾਬਿਰ ਮਦਾਰੀ ਪੱਲਿਆਲਿਲ ਤੇ ਸਰਿਤਾਬੇਨ ਗਾਇਕਵਾੜ ਨੇ ਪੁਰਸ਼ਾਂ ਤੇ ਔਰਤਾਂ ਦੀ 400 ਮੀਟਰ ਰੁਕਾਵਟ ਦੋੜ (ਸਟੀਪਲਚੇਜ਼) 'ਚ ਕਾਂਸੇ ਤਮਗੇ ਜਿੱਤੇ। ਇਨ੍ਹਾਂ ਪੰਜ ਤਮਗਿਆਂ ਨਾਲ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 10 ਹੋ ਗਈ ਜਿਸ 'ਚ ਦੋ ਸੋਨ, ਤਿੰਨ ਰਜਤ ਤੇ ਪੰਜ ਕਾਂਸੇ ਤਮਗੇ ਸ਼ਾਮਲ ਹਨ। ਭਾਰਤ ਨੇ ਐਤਵਾਰ ਨੂੰ ਦੋ ਰਜਤ ਤੇ ਤਿੰਨ ਕਾਂਸੇ ਤਮਗੇ ਜਿੱਤੇ ਸਨ।