ਇਕ ਭਾਰਤ, ਸ਼੍ਰੇਸ਼ਠ ਭਾਰਤ ਟੇਬਲ ਟੈਨਿਸ ਮੁਕਾਬਲਾ : ਪਾਰਥ ਅਤੇ ਸ਼ਰੁਤੀ ਨੂੰ ਸਿੰਗਲ ਖਿਤਾਬ

06/12/2018 10:25:31 AM

ਇੰਦੌਰ— ਕੇਂਦਰ ਸਰਕਾਰ ਦੀ 'ਇਕ ਭਾਰਤ, ਸ਼੍ਰੇਸ਼ਠ ਭਾਰਤ' ਪ੍ਰਤੀਯੋਗਿਤਾ ਦੇ ਤਹਿਤ ਆਯੋਜਿਤ ਰਾਸ਼ਟਰੀ ਟੇਬਲ ਟੈਨਿਸ ਮੁਕਾਬਲੇ 'ਚ ਬਾਲਕ ਸਿੰਗਲ ਵਰਗ ਦਾ ਖਿਤਾਬ ਦਿੱਲੀ ਦੇ ਪਾਰਥ ਵਿਰਮਾਨੀ ਨੇ ਜਿੱਤਿਆ ਜਦਕਿ ਬਾਲਿਕਾ ਵਰਗ 'ਚ ਮਹਾਰਾਸ਼ਟਰ ਦੀ ਸ਼ਰੁਤੀ ਅੰਮ੍ਰਿਤੇ ਜੇਤੂ ਬਣੀ।

ਮੱਧ ਪ੍ਰਦੇਸ਼ ਟੇਬਲ ਟੈਨਿਸ ਸੰਗਠਨ ਵੱਲੋਂ ਅੱਜ ਜਾਰੀ ਬਿਆਨ 'ਚ ਦੱਸਿਆ ਗਿਆ ਹੈ ਕਿ ਅਭੇ ਪ੍ਰਸ਼ਾਲ 'ਚ ਖੇਡੇ ਗਏ ਸੰਘਰਸ਼ਪੂਰਨ ਖਿਤਾਬੀ ਮੁਕਾਬਲੇ 'ਚ ਪਾਰਥ ਨੇ ਮਹਾਰਾਸ਼ਟਰ ਦੇ ਸਿਧੇਸ਼ ਪਾਂਡੇ ਨੂੰ 6-11, 8-11, 11-9, 11-4, 11-8, 11-7 ਨਾਲ ਹਰਾਇਆ। ਜਦਕਿ ਬਾਲਿਕਾ ਸਿੰਗਲ ਦੇ ਫਾਈਨਲ 'ਚ ਸ਼ਰੁਤੀ ਨੇ ਏ. ਨਯਨਾ (ਤੇਲੰਗਾਨਾ) ਨੂੰ 11-5, 11-5, 11-3, 4-11, 11-6 ਨਾਲ ਹਰਾਇਆ। ਸਿੰਗਲ ਮੁਕਾਬਲਿਆਂ ਦੇ ਬਾਲਕ ਵਰਗ 'ਚ ਬਰਡੀ ਬੋਰੋ (ਅਸਮ) ਅਤੇ ਬਾਲਿਕਾ ਵਰਗ 'ਚ ਵਰੂਣੀ ਜਾਇਸਵਾਲ (ਤੇਲੰਗਾਨਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।