ICC T-20 WC ਦਾ ਸ਼ੈਡਿਊਲ ਜਾਰੀ, ਪਾਕਿਸਤਾਨ ਨਾਲ ਹੋਵੇਗਾ ਭਾਰਤ ਦਾ ਪਹਿਲਾ ਮੈਚ

08/17/2021 1:51:03 PM

ਨਵੀਂ ਦਿੱਲੀ- ਆਈ. ਸੀ. ਸੀ. ਨੇ ਮੰਗਲਵਾਰ ਨੂੰ ਇਸ ਸਾਲ ਹੋਣ ਵਾਲੇ ਟੀ -20 ਵਿਸ਼ਵ ਕੱਪ ਦੇ ਮੈਚਾਂ ਦਾ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾ ਵਾਇਰਸ ਕਾਰਨ, ਭਾਰਤ ਵਿੱਚ ਹੋਣ ਵਾਲਾ ਇਹ ਟੂਰਨਾਮੈਂਟ ਹੁਣ ਓਮਾਨ ਅਤੇ ਯੂ. ਏ. ਈ. ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਟੀ -20 ਵਿਸ਼ਵ ਕੱਪ 17 ਅਕਤੂਬਰ ਤੋਂ ਸ਼ੁਰੂ ਹੋਵੇਗਾ। ਟਾਈਟਲ ਮੈਚ 14 ਨਵੰਬਰ ਨੂੰ ਖੇਡਿਆ ਜਾਵੇਗਾ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 24 ਅਕਤੂਬਰ ਨੂੰ ਕਰੇਗਾ। ਉਸ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਹੋਵੇਗਾ। ਸੁਪਰ 12 ਦੇ ਮੈਚ 23 ਅਕਤੂਬਰ ਤੋਂ ਸ਼ੁਰੂ ਹੋਣਗੇ। ਇਸ ਤੋਂ ਪਹਿਲਾਂ ਪਹਿਲੇ ਗੇੜ ਦੇ ਮੈਚ 17 ਅਕਤੂਬਰ ਤੋਂ ਖੇਡੇ ਜਾਣਗੇ।
ਇਹ ਵੀ ਪਡ਼੍ਹੋ : ਧੋਨੀ ਸੰਨਿਆਸ ਤੋਂ ਬਾਅਦ ਵੀ ਕਮਾਉਂਦੇ ਹਨ ਕਰੋੜਾਂ ਰੁਪਏ, ਨੈੱਟਵਰਥ ਜਾਣ ਕੇ ਹੋ ਜਾਵੋਗੇ ਹੈਰਾਨ

ਟੀ-20 ਵਿਸ਼ਵ ਕੱਪ ਦੇ ਗਰੁੱਪ ਦਾ ਪਹਿਲਾਂ ਹੀ ਐਲਾਨ ਹੋ ਚੁੱਕਾ ਹੈ। ਪਹਿਲੇ ਗੇੜ ਵਿੱਚ, 8 ਟੀਮਾਂ ਸੁਪਰ 12 ਵਿੱਚ ਜਗ੍ਹਾ ਬਣਾਉਣ ਲਈ ਖੇਡਣਗੀਆਂ। ਆਇਰਲੈਂਡ, ਨੀਦਰਲੈਂਡ, ਸ੍ਰੀਲੰਕਾ ਅਤੇ ਨਾਮੀਬੀਆ ਨੂੰ ਗਰੁੱਪ ਏ ਵਿੱਚ ਰੱਖਿਆ ਗਿਆ ਹੈ, ਜਦੋਂ ਕਿ ਓਮਾਨ, ਪੀਐਨਜੀ, ਸਕਾਟਲੈਂਡ ਅਤੇ ਬੰਗਲਾਦੇਸ਼ ਨੂੰ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ। ਹਰੇਕ ਗਰੁੱਪ ਵਿੱਚੋਂ ਸਿਰਫ ਚੋਟੀ ਦੀਆਂ 2 ਟੀਮਾਂ ਦੂਜੇ ਗੇੜ ਵਿੱਚ ਅੱਗੇ ਵਧਣਗੀਆਂ।
ਇਹ ਵੀ ਪਡ਼੍ਹੋ : ENG v IND 2nd Test : ਭਾਰਤੀ ਤੇਜ਼ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਇੰਗਲੈਂਡ ਨੂੰ 151 ਦੌੜਾਂ ਨਾਲ ਹਰਾਇਆ

ਸੁਪਰ 12 ਦੇ ਗਰੁੱਪ 1 ਵਿੱਚ ਵੈਸਟਇੰਡੀਜ਼, ਇੰਗਲੈਂਡ, ਆਸਟਰੇਲੀਆ, ਦੱਖਣੀ ਅਫਰੀਕਾ ਗਰੁੱਪ ਏ ਦੀ ਜੇਤੂ ਅਤੇ ਪਹਿਲੇ ਗੇੜ ਵਿੱਚ ਗਰੁੱਪ ਬੀ ਦੀ ਉਪ ਜੇਤੂ ਟੀਮ ਹੋਵੇਗੀ। ਦੂਜੇ ਪਾਸੇ, ਗਰੁੱਪ 2 ਵਿੱਚ, ਭਾਰਤ ਅਤੇ ਪਾਕਿਸਤਾਨ, ਨਿਊਜ਼ੀਲੈਂਡ, ਅਫਗਾਨਿਸਤਾਨ ਪਹਿਲੇ ਦੌਰ ਦੇ ਗਰੁੱਪ ਬੀ ਦੀ ਜੇਤੂ ਟੀਮ ਅਤੇ ਗਰੁੱਪ ਏ ਦੀ ਉਪ ਜੇਤੂ ਟੀਮ ਹੋਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh