ਕੋਰੋਨਾ ਦੇ ਚੱਲਦੇ T20 ਵਿਸ਼ਵ ਕੱਪ ’ਤੇ ਲਟਕੀ ਤਲਵਾਰ, ਅਗਲੇ ਹਫਤੇ ਹੋ ਸਕਦਾ ਹੈ ਵੱਡਾ ਫੈਸਲਾ

05/23/2020 11:10:47 AM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੀ ਵਜ੍ਹਾ ਕਰਕੇ ਪੂਰੀ ਦੁਨੀਆ ’ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਉਥੇ ਹੀ ਜੇਕਰ ਖੇਡ ਜਗਤ ਦੀ ਗੱਲ ਕਰੀਏ ਤਾਂ ਉਥੇ ਵੀ ਸਾਰੀ ਪ੍ਰਤਿਯੋਗਤਾਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਅਜਿਹੇ ’ਚ ਹੁਣ ਸਤੰਬਰ ’ਚ ਹੋਣ ਵਾਲੇ ਟੀ-20 ਟੂਰਨਾਮੈਂਟ ’ਤੇ ਮੁਲਤਵੀ ਦੀ ਤਲਵਾਰ ਲਟਕਦੀ ਦਿਖਾਈ ਦੇ ਰਹੀ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੇ 7ਵੇਂ ਪੁਰਸ਼ ਟੀ-20 ਵਿਸ਼ਵ ਕੱਪ 2020 ਦੇ ਸ਼ੈਡਿਊਲ ਦੇ ਮੁਤਾਬਕ 5 ਹਫਤੇ ਤਕ ਚੱਲਣ ਵਾਲਾ ਇਹ ਟੂਰਨਾਮੈਂਟ 18 ਅਕਤੂਬਰ ਤੋਂ 15 ਨਵੰਬਰ 2020 ਤਕ ਖੇਡਿਆ ਜਾਣਾ ਹੈ। ਪਹਿਲੀ ਵਾਰ ਇਹ ਟੂਰਨਾਮੈਂਟ ਆਸਟ੍ਰੇਲੀਆ ’ਚ ਖੇਡਿਆ ਜਾਣ ਵਾਲਾ ਹੈ।

ਦਰਅਸਲ ਰਿਪੋਰਟਸ ਦੀਆਂ ਮੰਨੀਏ ਤਾਂ ਆਸ‍ਟ੍ਰੇਲੀਆ ’ਚ ਆਯੋਜਿਤ ਹੋਣ ਵਾਲਾ ਕ੍ਰਿਕਟ ਦਾ ਮਹਾਕੁੰਭ 2020 ਟੀ-20 ਵਿਸ਼ਵ ਕੱਪ ਮੁਲਤਵੀ ਕੀਤਾ ਜਾ ਸਕਦਾ ਹੈ। ਟਾਇੰ‍ਸ ਆਫ ਇੰਡੀਆ ਅਖਬਾਰ ਮੁਤਾਬਕ, ਟੂਰਨਾਮੈਂਟ ਦੇ ਰੱਦ ਹੋਣ ਦੇ ਸਬੰਧ ’ਚ ਅਗਲੇ ਇਕ ਹਫਤੇ ਦੇ ਅੰਦਰ ਰਸਮੀ ਫੈਸਲਾ ਕੀਤਾ ਜਾ ਸਕਦਾ ਹੈ। ਵਿਸ਼ਵ ਕੱਪ ਲਈ ਇਸ ਸਾਲ ਦੇ ਅੰਤ ’ਚ 16 ਟੀਮਾਂ ਨੂੰ ਆਸਟਰੇਲੀਆ ਆਉਣਾ ਹੈ। ਕੋਰੋਨਾ ਵਾਇਰਸ ਦੇ ਕਾਰਨ ਮਾਰਚ ਤੋਂ ਹੀ ਹਰ ਤਰ੍ਹਾਂ ਦੀਆਂ ਕ੍ਰਿਕਟ ਗਤੀਵਿਧੀਆਂ ਰੁਕੀਆਂ ਹੋਈਆਂ ਹਨ ਅਤੇ ਇਸ ਕਾਰਣ ਅਕਤੂਬਰ-ਨਵੰਬਰ ’ਚ ਹੋਣ ਵਾਲੇ ਇਸ ਟੂਰਨਾਮੈਂਟ ’ਤੇ ਪਹਿਲਾਂ ਤੋਂ ਹੀ ਖਤਰੇ ਦੇ ਬਾਦਲ ਮੰਡਰਾ ਰਹੇ ਹਨ। ਦੱਸ ਦੇਈਏ ਇਸ ਤੋਂ ਪਹਿਲਾਂ ਕਈ ਵੱਡੇ ਸਪੋਰਟਸ ਈਵੈਂਟ ਮੁਲਤਵੀ ਹੋ ਚੁੱਕੇ ਹਨ। ਇਨ੍ਹਾਂ ’ਚ ਟੋਕੀਓ ਓਲੰਪਿਕ 2020 ਨੂੰ ਇਕ ਸਾਲ ਲਈ ਮੁਲਤਵੀ ਕੀਤਾ ਜਾ ਚੁੱਕਿਆ ਹੈ, ਉਥੇ ਹੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ. 2020) ਨੂੰ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

ਇਸ ਮਾਮਲੇ ’ਤ ਆਉਣ ਵਾਲੇ ਹਫਤੇ ’ਚ ਵੱਖ-ਵੱਖ ਬੋਰਡ ਦੇ ਮੈਂਬਰ ਆਈ. ਸੀ. ਸੀ. ਦੀ ਟੈਲੀ ਕਾਨਫਰੰਸ ’ਚ ਹਿੱਸਾ ਲੈਣਗੇ, ਜਿੱਥੇ ਆਧਿਕਾਰਿਕ ਫੈਸਲਾ ਲਿਆ ਜਾਵੇਗਾ। ਸਤੰਬਰ ਦੇ ਮੱਧ ਤਕ ਆਸਟਰੇਲੀਆ ਦੀ ਅੰਤਰਰਾਸ਼ਟਰੀ ਸੀਮਾਵਾਂ ਬੰਦ ਹੋਣ ਕਾਰਣ ਆਉਣ ਵਾਲੇ ਮੁਸਾਫਰਾਂ ਨੂੰ ਦੋ ਹਫ਼ਤੇ ਦੀ ਕੁਆਰੰਟੀਨ ਤੋਂ ਗੁਜ਼ਰਨਾ ਪਵੇਗਾ। ਅਜਿਹੇ ’ਚ ਆਈ. ਸੀ. ਸੀ. ਅਤੇ ਕ੍ਰਿਕਟ ਆਸਟਰੇਲੀਆ ਦੇ ਸਾਹਮਣੇ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਸ ਟੂਰਨਾਮੈਂਟ ’ਚ 16 ਟੀਮਾਂ ਦੇ ਹਿੱਸੇ ਲੈਣਾ ਹੈ।

Davinder Singh

This news is Content Editor Davinder Singh