T20 WC : ICC ਦੀ ਖਾਸ ਵੀਡੀਓ 'ਚ ਨਹੀਂ ਦਿਸੇ ਕੋਹਲੀ, ਪ੍ਰਸ਼ੰਸਕਾਂ ਨੇ ਕਿਹਾ- ਵਿਰਾਟ ਤੋਂ ਬਿਨਾਂ ਟੀਮ ਇੰਡੀਆ ਅਧੂਰੀ

10/19/2022 4:13:50 PM

ਸਪੋਰਟਸ ਡੈਸਕ : ਕ੍ਰਿਕਟ ਦੀ ਦੁਨੀਆ ਦੇ ਪੋਸਟਰ ਬੁਆਏ ਵਿਰਾਟ ਕੋਹਲੀ ਅਜਿਹੇ ਬ੍ਰਾਂਡ ਬਣ ਗਏ ਹਨ ਕਿ ਉਨ੍ਹਾਂ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਕੋਹਲੀ ਸਾਲਾਂ ਤੋਂ ਭਾਰਤ ਲਈ ਖੇਡ ਰਹੇ ਹਨ ਅਤੇ ਆਪਣੀ ਦਮਦਾਰ ਬੱਲੇਬਾਜ਼ੀ ਨਾਲ ਉਨ੍ਹਾਂ ਨੇ ਭਾਰਤੀ ਕ੍ਰਿਕਟ ਨੂੰ ਨਵੇਂ ਆਯਾਮ ਦਿੱਤੇ ਹਨ। ਕੋਹਲੀ ਭਾਰਤੀ ਟੀਮ ਦੇ ਸਭ ਤੋਂ ਮਜ਼ਬੂਤ ਥੰਮ੍ਹਾਂ ਵਿੱਚੋਂ ਇੱਕ ਹਨ ਅਤੇ ਉਹ ਟੀ-20 ਵਿਸ਼ਵ ਕੱਪ ਵਿੱਚ ਵੀ ਭਾਰਤ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ਲਈ ਤਿਆਰ ਹਨ। ਹਾਲਾਂਕਿ, ਆਈਸੀਸੀ (ਅੰਤਰਰਾਸ਼ਟਰੀ ਕ੍ਰਿਕਟ ਕੌਂਸਲ) ਨੇ ਭਾਰਤੀ ਟੀਮ ਦੇ ਕੁਝ ਮਹਾਨ ਖਿਡਾਰੀਆਂ ਦਾ ਇੱਕ ਵਿਸ਼ੇਸ਼ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਕੋਹਲੀ ਕਿਤੇ ਨਜ਼ਰ ਨਹੀਂ ਆ ਰਹੇ ਹਨ।

ਇਹ ਵੀ ਪੜ੍ਹੋ : ਸਾਜਨ ਨੇ ਅੰਡਰ-23 ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਇਤਿਹਾਸਕ ਤਮਗਾ

ਆਈਸੀਸੀ ਵੱਲੋਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਵੀਡੀਓ 'ਚ ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਸੂਰਯਕੁਮਾਰ ਯਾਦਵ ਅਤੇ ਯੁਜਵੇਂਦਰ ਚਾਹਲ ਵਰਗੇ ਖਿਡਾਰੀ ਆਪਣੀ ਛਾਤੀ 'ਤੇ ਮਾਣ ਨਾਲ ਹੱਥ ਰੱਖੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਵੀਡੀਓ 'ਚ ਕੋਹਲੀ ਨੂੰ ਨਾ ਦੇਖ ਕੇ ਕਈ ਪ੍ਰਸ਼ੰਸਕਾਂ ਨੂੰ ਨਿਰਾਸ਼ਾ ਹੋਈ। ਇਸ ਵੀਡੀਓ 'ਤੇ ਪ੍ਰਸ਼ੰਸਕ ਟਿੱਪਣੀ ਕਰ ਰਹੇ ਹਨ ਕਿ ਕਿੰਗ ਕੋਹਲੀ ਕਿੱਥੇ ਹਨ? ਇਸ ਤੋਂ ਇਲਾਵਾ ਕਈ ਪ੍ਰਸ਼ੰਸਕ ਲਿਖ ਰਹੇ ਹਨ ਕਿ ਕੋਹਲੀ ਤੋਂ ਬਿਨਾਂ ਟੀਮ ਇੰਡੀਆ ਅਧੂਰੀ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by ICC (@icc)

ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਕੋਹਲੀ ਪੱਛਮੀ ਆਸਟ੍ਰੇਲੀਆ ਦੇ ਖਿਲਾਫ ਦੋ ਅਭਿਆਸ ਮੈਚਾਂ 'ਚ ਭਾਰਤੀ ਟੀਮ ਦਾ ਹਿੱਸਾ ਨਹੀਂ ਸਨ, ਪਰ ਉਹ ਮੇਜ਼ਬਾਨ ਟੀਮ ਆਸਟ੍ਰੇਲੀਆ ਖਿਲਾਫ ਅਭਿਆਸ ਮੈਚ ਦਾ ਹਿੱਸਾ ਸਨ। ਕੋਹਲੀ ਇਸ 'ਚ ਬੱਲੇ ਨਾਲ ਕੁਝ ਕਮਾਲ ਨਹੀਂ ਕਰ ਸਕੇ ਅਤੇ 13 ਗੇਂਦਾਂ 'ਚ 19 ਦੌੜਾਂ ਬਣਾ ਕੇ ਆਊਟ ਹੋ ਗਏ। ਹਾਲਾਂਕਿ ਆਖਰੀ ਓਵਰ 'ਚ ਸ਼ਾਨਦਾਰ ਕੈਚ ਲੈ ਕੇ ਉਸ ਨੇ ਹਾਰੇ ਹੋਏ ਮੈਚ ਨੂੰ ਲਗਭਗ ਜਿੱਤ 'ਚ ਬਦਲ ਦਿੱਤਾ। ਨਿਊਜ਼ੀਲੈਂਡ ਖਿਲਾਫ ਬੁੱਧਵਾਰ ਨੂੰ ਭਾਰਤ ਦਾ ਦੂਜਾ ਅਭਿਆਸ ਮੈਚ ਮੀਂਹ ਕਾਰਨ ਰੱਦ ਹੋ ਗਿਆ। ਭਾਰਤੀ ਟੀਮ ਹੁਣ 23 ਅਕਤੂਬਰ ਨੂੰ ਸੁਪਰ-12 ਪੜਾਅ ਵਿੱਚ ਪਾਕਿਸਤਾਨ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

ਇਹ ਵੀ ਪੜ੍ਹੋ : T20 ਵਿਸ਼ਵ ਕੱਪ: ਜ਼ਿੰਬਾਬਵੇ ਦੇ ਕਪਤਾਨ ਨੂੰ ਪਿਆ ਅਸਥਮਾ ਦਾ ਦੌਰਾ, ਵੈਸਟਇੰਡੀਜ਼ ਖਿਲਾਫ ਮੈਚ ਤੋਂ ਬਾਹਰ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।

Tarsem Singh

This news is Content Editor Tarsem Singh