ਕੋਲਕਾਤਾ ਨੇ ਗੁਜਰਾਤ ਸਾਹਮਣੇ ਰੱਖਿਆ 188 ਦੌੜਾਂ ਦਾ ਟੀਚਾ

04/22/2017 12:22:49 AM

ਕੋਲਕਾਤਾ— ਟੀ-20 ਲੀਗ 2017 ਦਾ 23ਵਾਂ ਮੈਚ ਅੱਜ ਕੋਲਕਾਤਾ ਅਤੇ ਗੁਜਰਾਤ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ''ਚ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਕੋਲਕਾਤਾ ਨੇ ਗੁਜਰਾਤ ਸਾਹਮਣੇ 188 ਦੌੜਾਂ ਦਾ ਟੀਚਾ ਰੱਖਿਆ ਹੈ। ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਦੇ ਓਪਨਰ ਬੱਲੇਬਾਜ਼ ਸੁਨੀਲ ਨਰਾਇਣ 17 ਗੇਂਦਾਂ ''ਚ 42 ਦੌੜਾਂ ਬਣਾ ਕੇ ਸੁਰੇਸ਼ ਰੈਨਾ ਦੀ ਗੇਂਦ ''ਤੇ ਜੇਮਸ ਫਾਲਕਨਰ ਨੂੰ ਕੈਚ ਫੜਾ ਕੇ ਪਵੇਲੀਅਨ ਵਾਪਸ ਪਰਤ ਗਏ। ਇਸ ਤੋਂ ਬਾਅਦ ਕਪਤਾਨ ਗੌਤਮ ਗੰਭੀਰ ਵੀ 28 ਗੇਂਦਾਂ ''ਚ 33 ਦੌੜਾਂ ਬਣਾ ਕੇ ਫਾਲਕਨਰ ਦੀ ਗੇਂਦ ''ਤੇ ਰੈਨਾ ਨੂੰ ਕੈਚ ਫੜਾ ਬੈਠੇ। ਵਿਕਟ ਕੀਪਰ ਰਾਬਿਨ ਉੱਥਪਾ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 48 ਗੇਂਦਾਂ ''ਚ 72 ਦੌੜਾਂ ਬਣਾ ਕੇ ਆਊਟ ਹੋ ਗਏ। ਇਨ੍ਹਾਂ ਤੋਂ ਬਾਅਦ ਮਨੀਸ਼ ਪਾਂਡੇ 24 ਦੌੜਾਂ, ਸੁਰਿਆ ਕੁਮਾਰ ਯਾਦਵ 1 ਦੌੜਾਂ ਬਣਾ ਕੇ ਆਊਟ ਹੋ ਗਏ। ਯੁਸੁਫ ਪਠਾਨ(ਨਾਬਾਦ) ਨੇ 11 ਦੌੜਾਂ ਬਣਾਈਆਂ। 

ਦੱਸਣਯੋਗ ਹੈ ਕਿ ਮੁੰਬਈ ਨੇ ਅਜੇ ਤੱਕ 6 ਮੈਚ ਖੇਡੇ ਹਨ, ਜਿਨ੍ਹਾਂ ''ਚੋਂ ਇਹ 5 ਜੇਤੂ ਅਤੇ ਇਕ ਮੈਚ ਹਾਰਨ ਤੋਂ ਬਾਅਦ ਅੰਕ ਸੂਚੀ ''ਚ ਦੂਜੇ ਸਥਾਨ ''ਤੇ ਮੌਜੂਦ ਹੈ। ਦੂਜੇ ਪਾਸੇ ਆਖਰੀ ਸਥਾਨ ''ਤੇ ਮੌਜੂਦ ਗੁਜਰਾਤ ਨੇ ਅਜੇ ਤੱਕ 5 ਮੈਚ ਖੇਡੇ ਹਨ, ਜਿਨ੍ਹਾਂ ''ਚੋਂ ਇਸ ਨੇ ਸਿਰਫ ਇਕ ਮੈਚ ''ਚ ਹੀ ਜਿੱਤ ਹਾਸਲ ਕੀਤੀ ਹੈ।