ਸੱਯਦ ਮੁਸ਼ਤਾਕ ਅਲੀ ਟਰਾਫੀ : ਮੱਧ ਪ੍ਰਦੇਸ਼ ਨੇ ਸਿੱਕਮ ਨੂੰ 50 ਦੌੜਾਂ ਨਾਲ ਹਰਾਇਆ

03/03/2019 12:29:56 PM

ਇੰਦੌਰ : ਮੱਧ ਪ੍ਰਦੇਸ਼ ਨੇ ਗੇਂਦਬਾਜ਼ਾਂ ਦੀ ਸਖਤ ਗੇਂਦਬਾਜ਼ੀ ਦੇ ਦਮ 'ਤੇ ਸੱਯਦ ਮੁਸ਼ਤਾਕ ਅਲੀ ਟੀ-20 ਕ੍ਰਿਕਟ ਟੂਰਨਾਮੈਂਟ ਦੇ ਗਰੁਪ-ਸੀ ਦੇ ਇਕ ਮੈਚ ਵਿਚ ਸ਼ਨੀਵਾਰ ਨੂੰ ਸਿੱਕਮ ਨੂੰ 50 ਦੌੜਾਂ ਨਾਲ ਹਰਾ ਦਿੱਤਾ। ਮੇਜ਼ਬਾਨ ਮੱਧ ਪ੍ਰਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ 'ਤੇ 164 ਦੌੜਾਂ ਦਾ ਸਕੋਰ ਬਣਾਇਆ ਅਤੇ ਫਿਰ ਸਿੱਕਮ ਨੂੰ 20 ਓਵਰਾਂ ਵਿਚ 114 ਦੌੜਾਂ ਦੇ ਸਕੋਰ 'ਤੇ ਸਮੇਟ ਦਿੱਤਾ। ਸਿੱਕਮ ਲਈ ਬਿਪੁਲ ਸ਼ਰਮਾ ਨੇ 24 ਅਤੇ ਸੀਲਿੰਦ ਕੁਮਾਰ ਨੇ 23 ਦੌੜਾਂ ਬਣਾਈਆਂ। ਮੱਧ ਪ੍ਰਦੇਸ਼ ਵੱਲੋਂ ਕੇ ਕਾਰਤਿਕੇਯ ਅਤੇ ਮੀਹਿਰ ਹਿਰਵਾਨੀ ਨੇ 3-3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਨੇ ਚੋਟੀ ਕ੍ਰਮ ਦੀ ਮਹੱਤਵਪੂਰਨ ਪਾਰੀਆਂ ਦੇ ਦਮ 'ਤੇ 8 ਵਿਕਟਾਂ 'ਤੇ 164 ਦੌੜਾਂ ਦਾ ਸਕੋਰ ਬਣਾਇਆ। ਮੇਜ਼ਬਾਨ ਟੀਮ ਲਈ ਅਭਿਸ਼ੇਕ ਭੰਡਾਰੀ ਨੇ 46, ਪਾਰਥ ਸਾਹਨੀ ਨੇ 36, ਕਪਤਾਨ ਰਜਤ ਪਾਟੀਦਾਰ ਨੇ 25 ਅਤੇ ਨਮਨ ਓਝਾ ਨੇ 26 ਦੌੜਾਂ ਬਣਾਈਆਂ।

ਸਿੱਕਮ ਲਈ ਈਸ਼ਵਰ ਚੌਧਰੀ ਨੇ 3, ਬਿਪੁਲ ਸ਼ਰਮਾ ਨੇ 2 ਅਤੇ ਪੀ ਨਿਰਾਲਾ ਨੇ 2 ਵਿਕਟਾਂ ਲਈਆਂ। ਇਸ ਗਰੁਪ ਦੇ ਦੂਜੇ ਮੈਚ ਵਿਚ ਪੰਜਾਬ ਨੇ ਇਕ ਗੇਂਦ ਰਹਿੰਦਿਆਂ ਰੇਲਵੇ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਰੇਲਵੇ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ 'ਤੇ 149 ਦੌੜਾਂ ਦਾ ਸਕੋਰ ਬਣਾਇਆ, ਜਿਸ ਨੂੰ ਪੰਜਾਬ ਨੇ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਰੇਲਵੇ ਵੱਲੋਂ ਪ੍ਰਸ਼ਾਂਤ ਗੁਪਤਾ ਨੇ 53 ਦੌੜਾਂ, ਪ੍ਰਥਮ ਸਿੰਘ ਨੇ 28 ਅਤੇ ਆਸ਼ੀਸ਼ ਯਾਦਵ ਨੇ 27 ਦੌੜਾਂ ਬਣਾਈਆਂ। ਰੇਲਵੇ ਦੇ 3 ਬੱਲੇਬਾਜ਼ ਆਊਟ ਹੋਏ। ਪੰਜਾਬ ਵੱਲੋਂ ਅਨੁਰੀਤ ਸਿੰਘ ਨੇ 3 ਅਤੇ ਉਪਾਧਿਆਏ, ਹਰਸ਼ ਤਿਆਗੀ ਨੇ 2-2 ਵਿਕਟਾਂ ਲਈਆਂ।

ਗਰੁਪ-ਸੀ ਦੇ ਤੀਜੇ ਮੈਚ ਵਿਚ ਸੌਰਾਸ਼ਟਰ ਨੇ ਗੋਆ ਨੂੰ 5 ਵਿਕਟਾਂ ਨਾਲ ਮਾਤ ਦਿੱਤੀ। ਸੌਰਾਸ਼ਟਰ ਨੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਗੋਆ ਨੂੰ 99 ਦੌੜਾਂ 'ਤੇ ਢੇਰ ਕਰ ਦਿੱਤਾ। ਟੀਮ ਲਈ ਵੈਭਵ ਗੋਵਕਰ ਨੇ 32 ਅਤੇ ਕੇ. ਵਾਜ ਨੇ 30 ਦੌੜਾਂ ਬਣਾਈਆਂ। ਸੌਰਾਸ਼ਟਰ ਨੇ 17.2 ਓਵਰਾਂ ਵਿਚ 5 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਟੀਮ ਲਈ ਐੱਸ. ਪੀ. ਜੈਕਸਨ ਨੇ 36, ਪੀ. ਮਾਕੰਦ ਨੇ 20 ਅਤੇ ਰੌਬਿਨ ਉਥੱਪਾ ਨੇ 18 ਦੌੜਾਂ ਦਾ ਯੋਗਦਾਨ ਦਿੱਤਾ।


Related News