IND v AUS ਟੈਸਟ ''ਚ ਬਣਿਆ ਨਵਾਂ ਇਤਿਹਾਸ, ਪੁਰਸ਼ਾਂ ਦੇ ਮੈਚ ''ਚ ਪਹਿਲੀ ਵਾਰ ਮਹਿਲਾ ਨੇ ਕੀਤੀ ਅੰਪਾਈਰਿੰਗ

01/07/2021 11:32:11 AM

ਸਪੋਰਟਸ ਡੈਸਕ : ਕਲੇਅਰ ਪੋਲੋਸਾਕ ਵੀਰਵਾਰ ਯਾਨੀ ਅੱਜ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਸਿਡਨੀ ਵਿਚ ਖੇਡੇ ਜਾ ਰਹੇ ਪੁਰਸ਼ਾਂ ਦੇ ਟੈਸਟ ਮੈਚ ਵਿਚ ਅੰਪਾਈਰਿੰਗ ਕਰਨ ਵਾਲੀ ਪਹਿਲੀ ਮਹਿਲਾ ਮੈਚ ਅਧਿਕਾਰੀ ਬਣ ਗਈ ਹੈ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਦੀ 32 ਸਾਲਾ ਪੋਲੋਸਾਕ ਮੈਚ ਵਿਚ ਚੌਥੇ ਅੰਪਾਇਰ ਦੀ ਭੂਮਿਕਾ ਨਿਭਾਅ ਰਹੀ ਹੈ। ਟਾਸ ਦੌਰਾਨ ਉਹ ਦੋਵਾਂ ਕਪਤਾਨਾਂ ਅਤੇ ਮੈਚ ਰੈਫਰੀ ਨਾਲ ਦਿਖਾਈ ਦਿੱਤੀ ਸੀ। ਕ੍ਰਿਕਟ ਆਸਟਰੇਲੀਆ ਨੇ ਉਹਨਾਂ ਨੂੰ ਵਧਾਈ ਵੀ ਦਿੱਤੀ ਹੈ।

ਇਹ ਵੀ ਪੜ੍ਹੋ :ਨਿੱਜੀ ਜ਼ਿੰਦਗੀ ’ਚ ਦਖ਼ਲਅੰਦਾਜੀ ਤੋਂ ਪਰੇਸ਼ਾਨ ਹੋਈ ਅਨੁਸ਼ਕਾ ਸ਼ਰਮਾ, ਫੋਟੋਗ੍ਰਾਫ਼ਰ ਦੀ ਲਾਈ ਕਲਾਸ

ਉਹ ਇਸ ਤੋਂ ਪਹਿਲਾਂ ਪੁਰਸ਼ ਇਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਅੰਪਾਇਰਿੰਗ ਕਰਨ ਵਾਲੀ ਪਹਿਲੀ ਮਹਿਲਾ ਅੰਪਾਇਰ ਬਣਨ ਦਾ ਮਾਣ ਵੀ ਹਾਸਲ ਕਰ ਚੁੱਕੀ ਹੈ। ਉਨ੍ਹਾਂ ਨੇ 2019 ਵਿਚ ਨਾਮੀਬੀਆ ਅਤੇ ਓਮਾਨ ਦਰਮਿਆਨ ਵਿਸ਼ਵ ਕ੍ਰਿਕਟ ਲੀਗ ਡਿਵੀਜ਼ਨ-2 ਦੇ ਮੈਚ ਵਿਚ ਅੰਪਾਇਰਿੰਗ ਕੀਤੀ ਸੀ।

ਇਹ ਵੀ ਪੜ੍ਹੋ : ਕਿਸਾਨ ਮੋਰਚਾ: 10 ਗੈਸ ਸਿਲੰਡਰ ਅਤੇ 2500 ਰੁਪਏ ਦਾ ਡੀਜ਼ਲ ਲੱਗਦਾ ਹੈ ਰੋਜ਼ਾਨਾ

ਭਾਰਤ ਅਤੇ ਆਸਟਰੇਲੀਆ ਵਿਚਾਲੇ 4 ਮੈਚਾਂ ਦੀ ਸੀਰੀਜ਼ ਦੇ ਤੀਜੇ ਮੈਚ ਵਿਚ ਦੋ ਸਾਬਕਾ ਤੇਜ਼ ਗੇਂਦਬਾਜ਼ ਪਾਲ ਰਿਫੇਲ ਅਤੇ ਪਾਲ ਵਿਲਸਨ ਮੈਦਾਨੀ ਅੰਪਾਇਰ ਦੀ ਭੂਮਿਕਾ ਨਿਭਾਅ ਰਹੇ ਹਨ, ਜਦੋਂਕਿ ਬਰੂਸ ਆਕਸੇਨਫੋਰਡ ਤੀਜੇ (ਟੈਲੀਵਿਜ਼ਨ) ਅੰਪਾਇਰ ਹਨ। ਡੈਬਿਡ ਬੂਨ ਮੈਚ ਰੈਫਰੀ ਹਨ। ਟੈਸਟ ਮੈਚਾਂ ਲਈ ਆਈ.ਸੀ.ਸੀ. ਦੇ ਨਿਯਮਾਂ ਮੁਤਾਬਕ ਚੌਥੇ ਅੰਪਾਇਰ ਨੂੰ ਘਰੇਲੂ ਕ੍ਰਿਕਟ ਬੋਰਡ ਵੱਲੋਂ ਆਪਣੇ ਆਈ.ਸੀ.ਸੀ. ਅੰਪਾਇਰਾਂ ਦੇ ਅੰਤਰਰਾਸ਼ਟਰੀ ਪੈਨਲ ਵਿਚੋਂ ਨਿਯੁਕਤ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : 5 ਸਾਲ ਦੀ ਉਮਰ ’ਚ ਬਰਾਂਡ ਅੰਬੈਸਡਰ ਬਣੀ ਧੋਨੀ ਦੀ ਧੀ ਜੀਵਾ, ਇਸ ਵਿਗਿਆਪਨ ’ਚ ਆਵੇਗੀ ਨਜ਼ਰ, ਵੇਖੋ ਵੀਡੀਓ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry