ਸਵਿਸ ਓਪਨ : ਸਿੰਧੂ ਨੇ ਜਿੱਤਿਆ ਸਵਿਸ ਓਪਨ ਦਾ ਖਿਤਾਬ

03/27/2022 8:56:09 PM

ਬਾਸੇਲ- ਸਾਬਕਾ ਵਿਸ਼ਵ ਚੈਂਪੀਅਨ ਪੀ ਵੀ ਸਿੰਧੂ ਨੇ ਐਤਵਾਰ ਨੂੰ ਇੱਥੇ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਮ ਨੂੰ ਹਰਾ ਕੇ ਸਵਿਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਦਾ ਖਿਤਾਬ ਜਿੱਤਿਆ। ਉਪ ਜੇਤੂ ਸਿੰਧੂ ਨੇ ਫਾਈਨਲ ਵਿਚ ਬੁਸਾਨਨ ਨੂੰ ਸਿੱਧੇ ਸੈੱਟਾਂ ਵਿਚ 21-16, 21-8 ਨਾਲ ਹਰਾ ਕੇ ਸੁਪਰ 300 ਦਾ ਖਿਤਾਬ ਆਪਣੇ ਨਾਂ ਕੀਤਾ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਨੇ ਐਤਵਾਰ ਨੂੰ ਇੱਥੇ ਮੈਚ ਜਿੱਤ ਕੇ ਬੁਸਾਨਨ ਦੇ ਵਿਰੁੱਧ ਆਪਣੇ ਰਿਕਾਰਡ ਨੂੰ ਸੁਧਾਰ 16-1 ਕੀਤਾ। ਜਨਵਰੀ ਵਿਚ ਸਈਅਦ ਮੋਦੀ ਇੰਟਰਨੈਸ਼ਨਲ ਜਿੱਤਣ ਤੋਂ ਬਾਅਦ ਸਿੰਧੂ ਦਾ ਇਹ ਸਾਲ ਦਾ ਦੂਜਾ ਖਿਤਾਬ ਹੈ।

ਇਹ ਖ਼ਬਰ ਪੜ੍ਹੋ- DC v MI : ਈਸ਼ਾਨ ਕਿਸ਼ਨ ਨੇ ਖੇਡੀ ਧਮਾਕੇਦਾਰ ਪਾਰੀ, ਤੋੜਿਆ ਸਚਿਨ ਦਾ ਇਹ ਰਿਕਾਰਡ
ਚੁਣੌਤੀਪੂਰਨ ਸ਼ੁਰੂਆਤੀ ਸੈੱਟ ਤੋਂ ਪਹਿਲਾਂ ਹਾਫ ਵਿਚ ਜ਼ੋਰਦਾਰ ਸ਼ੁਰੂਆਤ ਹੋਈ, ਜਿਸ ਵਿਚ ਸਿੰਧੂ ਨੇ ਖੇਡ ਦੇ ਮੱਧ ਤੱਕ ਬ੍ਰੇਕ ਦੇ ਸਮੇਂ ਤੱਕ 11-9 ਦੀ ਬੜ੍ਹਤ ਦੇ ਨਾਲ 2 ਅੰਕਾਂ ਦੀ ਬੜ੍ਹਤ ਬਣਾ ਲਈ। ਬ੍ਰੇਕ ਤੋਂ ਬਾਅਦ ਬੁਸਾਨਨ ਨੇ ਇਕ ਮਾਮੂਲੀ ਬੜ੍ਹਤ ਲਈ ਪਰ ਸਿੰਧੂ ਨੇ ਜਲਦੀ ਹੀ ਵਾਪਸੀ ਕਰਦੇ ਹੋਏ ਸਕੋਰ 13-13 ਨਾਲ ਬਰਾਬਰ ਕਰ ਦਿੱਤਾ। ਹਾਲਾਂਕਿ ਸਖਤ ਮੁਕਾਬਲਾ ਜਾਰੀ ਰਿਹਾ।

ਇਹ ਖ਼ਬਰ ਪੜ੍ਹੋ-ਮਿਤਾਲੀ ਵਿਸ਼ਵ ਕੱਪ ਵਿਚ ਦੂਜੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬਣੀ ਖਿਡਾਰਨ
ਦੂਜੇ ਸੈੱਠ ਵਿਚ ਸਿੰਧੂ ਇਕ ਅਲੱਗ ਲੈਅ ਵਿਚ ਦਿਖੀ, ਕਿਉਂਕਿ ਕਿ ਉਨ੍ਹਾਂ ਨੇ 8-1 ਦੀ ਬੜ੍ਹਤ ਹਾਸਲ ਕੀਤੀ ਅਤੇ ਦੇਖਦੇ ਹੀ ਦੇਖਦੇ 9 ਅੰਕਾਂ ਦੇ ਵੱਡੇ ਫਾਇਦੇ ਨਾਲ 11-2 ਨਾਲ ਬੜ੍ਹਤ ਬਣਾ ਲਈ। ਬ੍ਰੇਕ ਤੋਂ ਬਾਅਦ ਸਿੰਧੂ ਨੇ 14-4 ਦੀ ਬੜ੍ਹਤ ਦੇ ਨਾਲ ਖੇਡ ਨੂੰ ਕੰਟਰੋਲ ਕਰਨਾ ਜਾਰੀ ਰੱਖਿਆ, ਜਿਸ ਨਾਲ ਬੁਸਾਨਨ ਦੇ ਲਈ ਵਾਪਸੀ ਕਰਨਾ ਲੱਗਭਗ ਅਸਭਵ ਹੋ ਗਿਆ। ਸਿੰਧੂ ਨੇ ਬੁਸਾਨਨ 'ਤੇ ਦਬਾਅ ਬਣਾਇਆ। ਉਨ੍ਹਾਂ ਨੇ ਕਾਫੀ ਗਲਤੀਆਂ ਕੀਤੀਆਂ, ਜਿਸ ਨਾਲ ਸਿੰਧੂ ਨੇ ਦੂਜੇ ਸੈੱਟ ਵਿਚ 21-8 ਨਾਲ ਆਸਾਨ ਜਿੱਤ ਦਰਜ ਕੀਤੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh