ਪੌੜੀਆਂ ਤੋਂ ਡਿੱਗ ਕੇ 21 ਸਾਲਾ ਓਲੰਪਿਕ ਚੈਂਪੀਅਨ ਪੁੱਜੀ ਕੋਮਾ 'ਚ

Saturday, Dec 01, 2018 - 04:36 PM (IST)

ਨਵੀਂ ਦਿੱਲੀ—ਬ੍ਰਿਟੇਨ ਲਈ ਤੈਰਾਕੀ 'ਚ ਓਲੰਪਿਕ ਗੋਲਡ ਜਿੱਤਣ ਵਾਲੀ ਤੈਰਾਕ ਅੰਨਾ ਥੋਰਟਨ ਯੂ.ਐੱਸ. ਵਾਸ਼ਿੰਗਟਨ 'ਚ ਪੌੜੀਆਂ ਤੋਂ ਡਿੱਗ ਕੇ ਕੋਮਾ 'ਚ ਚੱਲੀ ਗਈ ਹੈ। 21 ਸਾਲ ਦੀ ਅੰਨਾ ਥੋਰਟਨ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅੰਡਰ-23 ਡਬਲ ਸਕਲਸ ਦੀ ਚੈਂਪੀਅਨ ਸਿਏਟਲ 'ਚ ਪਬਲਿਕ ਹੈਲਥ 'ਤੇ ਪੜ੍ਹਾਈ ਕਰ ਰਹੀ ਹੈ। ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਅਸੀਂ ਅਜੇ ਉੱਚ ਪੱਧਰ 'ਤੇ ਅੰਨਾ ਨੂੰ ਟ੍ਰੀਟਮੈਂਟ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੂੰ ਗੰਭੀਰ ਸੱਟਾਂ ਆਈਆਂ ਹਨ। ਉਨ੍ਹਾਂ ਦੀ ਹਾਲਾਤ ਸਥਿਰ ਹੈ। ਅਜਿਹੇ 'ਚ ਸਾਡੀ ਕੋਸਿਸ਼ ਹੈ ਕਿ ਅੰਨਾ ਦੇ ਪਰਿਵਾਰ ਅਤੇ ਟੀਮ ਦੇ ਸਾਥੀਆਂ ਲਈ ਜੋ ਹੇ ਸਕੇ ਕਰੀਏ।

PunjabKesari
- ਇਲਾਜ 'ਤੇ ਖਰਚ ਹੋਣਗੇ 80 ਹਜ਼ਾਰ ਪਾਊਂਡ
ਅੰਨਾ  ਦੇ ਇਲਾਜ 'ਤੇ ਕਰੀਬ 80 ਹਜ਼ਾਰ ਪਾਊਂਡ ਖਰਚਾ ਆਉਣ ਦੀ ਉਮੀਦ ਹੈ। ਅਜਿਹੇ 'ਚ ਅੰਨਾ ਦੇ ਯੂਨੀਵਰਸਿਟੀ ਦੋਸਤ ਇਸਦੇ ਲਈ ਫੰਡ ਵੀ ਇਕੱਠਾ ਕਰ ਰਹੇ ਹਨ। ਦੱਸ ਦਈਏ ਕਿ ਅੰਨਾ ਨੇ ਯੂਨੀਅਰ ਅਤੇ ਅੰਡਰ-23 ਲੇਵਲ 'ਤੇ ਪਹੁੰਚ ਕੇ ਗੋਲਡ ਜਿੱਤਿਆ ਹੈ। ਉਹ 12 ਸਾਲ ਦੀ ਸੀ ਜਦੋਂ ਨਾਟਿੰਘਮ ਰੋਵਿੰਗ ਕਲੱਬ 'ਚ ਉਨ੍ਹਾਂ ਨੇ ਓਲੰਪਿਕ 2020 ਦੀ ਤਿਆਰੀ ਲਈ ਰੋਵਾਰ ਕਰਨੀ ਸ਼ੁਰੂ ਕੀਤੀ ਸੀ।

PunjabKesari


suman saroa

Content Editor

Related News