ਸਵਿਆਟੇਕ ਨੇ ਕਰਬਰ ਨੂੰ ਹਰਾ ਕੇ ਯੂਨਾਈਟਿਡ ਕੱਪ ਫਾਈਨਲ ਵਿੱਚ ਪੋਲੈਂਡ ਨੂੰ ਦਿਵਾਈ ਸ਼ੁਰੂਆਤੀ ਬੜ੍ਹਤ

01/07/2024 4:26:06 PM

ਸਿਡਨੀ,  (ਭਾਸ਼ਾ) : ਚੋਟੀ ਦੀ ਰੈਂਕਿੰਗ ਵਾਲੀ ਟੈਨਿਸ ਖਿਡਾਰਨ ਇਗਾ ਸਵਿਆਟੇਕ ਨੇ ਯੂਨਾਈਟਿਡ ਕੱਪ ਫਾਈਨਲ ਵਿੱਚ ਪੋਲੈਂਡ ਨੂੰ ਏਂਜਲਿਕ ਕਰਬਰ ਖ਼ਿਲਾਫ਼ ਸਿੱਧੇ ਸੈੱਟਾਂ ਵਿੱਚ ਹਰਾ ਕੇ ਯੂਨਾਈਟਿਡ ਕੱਪ ਦੇ ਫਾਈਨਲ ਵਿੱਚ ਸ਼ੁਰੂਆਤੀ ਬੜ੍ਹਤ ਦਿਵਾਈ। ਚਾਰ ਗਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਪੋਲਿਸ਼ ਖਿਡਾਰਨ ਨੇ 70 ਮਿੰਟ ਤੱਕ ਚੱਲੇ ਮੈਚ ਵਿੱਚ ਕਰਬਰ ਨੂੰ 6-3, 6-0 ਨਾਲ ਹਰਾਇਆ। 

ਇਸ ਜਿੱਤ ਨਾਲ ਪੋਲਿਸ਼ ਟੀਮ ਨੇ ਇਸ ਮਿਕਸਡ (ਪੁਰਸ਼ ਅਤੇ ਮਹਿਲਾ ਖਿਡਾਰੀਆਂ ਦੀ ਸੰਯੁਕਤ ਟੀਮ) ਟੂਰਨਾਮੈਂਟ ਦੇ ਮੈਚਾਂ ਵਿੱਚ ਲਗਾਤਾਰ ਜਿੱਤਾਂ ਦੇ ਆਪਣੇ ਰਿਕਾਰਡ ਵਿੱਚ ਸੁਧਾਰ ਕੀਤਾ। ਟੀਮ ਦੀ ਇਹ 12ਵੀਂ ਜਿੱਤ ਹੈ। ਆਪਣੇ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਵਾਪਸੀ ਕਰ ਰਹੀ ਕਰਬਰ ਨੇ ਸੈਮੀਫਾਈਨਲ 'ਚ ਆਸਟ੍ਰੇਲੀਆ ਦੀ ਅਜਲਾ ਟੋਮਲਜਾਨੋਵਿਕ ਦੇ ਖਿਲਾਫ ਦੋ ਮੈਚ ਪੁਆਇੰਟ ਬਚਾਏ ਪਰ ਸਵਿਆਟੇਕ ਦੀ ਸਖਤ ਚੁਣੌਤੀ ਨੂੰ ਪਾਰ ਨਹੀਂ ਕਰ ਸਕੀ। ਕਰਬਰ ਨੇ ਸ਼ੁਰੂਆਤੀ ਸੈੱਟ 'ਚ ਸਖਤ ਸੰਘਰਸ਼ ਕੀਤਾ ਪਰ 22 ਸਾਲਾ ਸਵਿਆਟੇਕ ਨੇ ਅੱਠਵੇਂ ਗੇਮ ਨੂੰ ਬ੍ਰੇਕ ਕਰਨ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸ ਨੇ ਪਹਿਲਾ ਸੈੱਟ 48 ਮਿੰਟਾਂ ਵਿੱਚ 6-3 ਨਾਲ ਜਿੱਤ ਲਿਆ। ਦੂਜੇ ਸੈੱਟ ਵਿੱਚ ਕਰਬਰ ਪੋਲਿਸ਼ ਖਿਡਾਰੀ ਨੂੰ ਕੋਈ ਟੱਕਰ ਨਹੀਂ ਦੇ ਸਕੀ। 

Tarsem Singh

This news is Content Editor Tarsem Singh