ਸਵੀਡਨ ਦੀ ਕੈਰੋਲੇਟ ਨੇ ਪਯੋਂਗਯੋਂਗ ''ਚ ਜਿੱਤਿਆ ਪਹਿਲਾ ਸੋਨ ਤਗਮਾ

02/10/2018 3:40:27 PM

ਪਯੋਂਗਯੋਂਗ, (ਬਿਊਰੋ)— ਸਵੀਡਨ ਦੀ ਕੈਰੋਲੇਟ ਕਾਲਾ ਨੇ ਪਯੋਂਗਯੋਂਗ ਸਰਦ ਰੁੱਤ ਓਲੰਪਿਕ ਖੇਡਾਂ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਮਹਿਲਾਵਾਂ ਦਾ ਕਰਾਸ ਕੰਟਰੀ ਸਕੀ ਮੁਕਾਬਲਾ ਜਿੱਤ ਕੇ ਇਨ੍ਹਾਂ ਖੇਡਾਂ ਦਾ ਸਭ ਤੋਂ ਪਹਿਲਾ ਸੋਨ ਤਗਮਾ ਆਪਣੇ ਨਾਂ ਕੀਤਾ ਹੈ। 

ਕਾਲਾ ਨੇ ਮਹਿਲਾਵਾਂ ਦੀ 7.5 ਕਿਲੋਮੀਟਰ ਪਲੱਸ 7.5 ਕਿਲੋਮੀਟਰ ਸਕਾਈਥਲਾਨ 'ਚ ਚੋਟੀ ਦੇ ਸਥਾਨ ਦੇ ਨਾਲ ਸੋਨ ਤਗਮਾ ਜਿੱਤਿਆ। ਜਦਕਿ ਨਾਰਵੇ ਦੀ ਮਾਰਿਤ ਜੋਰਗੇਨ ਜੇਤੂ ਤੋਂ 7.8 ਸਕਿੰਟ ਪਿੱਛੇ ਰਹੀ ਅਤੇ ਚਾਂਦੀ ਦਾ ਤਗਮਾ ਜਿੱਤਿਆ ਜਦਕਿ ਫਿਨਲੈਂਡ ਦੀ ਕ੍ਰਿਸਟਾ ਪਾਰਮਾਕੋਸਕੀ  ਨੇ ਕਾਂਸੀ ਤਗਮਾ ਜਿੱਤਿਆ ਹੈ।


Related News