ਸਵੀਤੋਲਿਨਾ ਦੀ ਸੰਘਰਸ਼ਪੂਰਨ ਜਿੱਤ, ਥੀਮ ਵੀ ਅੱਗੇ ਵਧੇ

08/31/2017 9:28:27 AM

ਨਿਊਯਾਰਕ— ਯੂਕ੍ਰੇਨ ਦੀ ਚੌਥਾ ਦਰਜਾ ਪ੍ਰਾਪਤ ਐਲਿਨਾ ਸਵੀਤੋਲਿਨਾ ਅਤੇ ਆਸਟਰੇਲੀਆ ਦੇ ਡੋਮਿਨਿਕ ਥੀਮ  ਨੇ ਅੱਜ ਇੱਥੇ ਮੀਂਹ ਨਾਲ ਪ੍ਰਭਾਵਿਤ ਮੈਚਾਂ 'ਚ ਜਿੱਤ ਦਰਜ ਕਰਕੇ ਯੂ.ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ।

ਸਾਲ ਦੇ ਆਪਣੇ ਛੇਵੇਂ ਅਤੇ ਪਹਿਲੇ ਗ੍ਰੈਂਡ ਸਲੈਮ ਖਿਤਾਬ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ 'ਚ ਲੱਗੀ ਸਵੀਤੋਲਿਨਾ ਨੇ ਚੈੱਕ ਗਣਰਾਜ ਦੀ ਕੈਟਰੀਨਾ ਸਿਨਿਯਾਕੋਵਾ ਨੂੰ 6-0, 6-7 (5/7), 6-3 ਨਾਲ ਹਰਾਇਆ ਜਦਕਿ ਥੀਮ ਨੇ ਆਸਟਰੇਲੀਆ ਦੇ ਅਲੇਕਸ ਡਿ ਮਿਨੌਰ ਨੂੰ 6-4, 6-1, 6-1 ਨਾਲ ਹਰਾਇਆ। ਮੰਗਲਵਾਰ ਨੂੰ ਮੀਂਹ ਕਾਰਨ ਜ਼ਿਆਦਾਤਰ ਮੈਚ ਨਹੀਂ ਹੋ ਸਕੇ ਸਨ। ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਅਤੇ 15 ਮਹੀਨਿਆਂ ਦੇ ਡੋਪਿੰਗ ਪਾਬੰਦੀ ਦੇ ਬਾਅਦ ਵਾਪਸੀ ਕਰਨ ਵਾਲੀ ਮਾਰੀਆ ਸ਼ਾਰਾਪੋਵਾ ਨੇ ਦੂਜੀ ਰੈਂਕਿੰਗ ਦੀ ਸਿਮੋਨਾ ਹਾਲੇਪ ਨੂੰ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਹੰਗਰੀ ਦੀ 59ਵੀਂ ਰੈਂਕਿੰਗ ਪ੍ਰਾਪਤ ਟਿਮੀਆ ਬਾਬੋਸ ਨਾਲ ਹੋਵੇਗਾ।